ਪਾਉਂਟਾ ਸਾਹਿਬ- ਮਾਜਰਾ ਪੁਲਸ ਥਾਣਾ ਤਹਿਤ ਪਲਹੋੜੀ ਖੇਤਰ 'ਚ ਪੁਲਸ ਨੇ ਅਫ਼ੀਮ ਦੀ ਖੇਤੀ ਦਾ ਪਰਦਾਫਾਸ਼ ਕੀਤਾ ਹੈ। ਦੋਸ਼ੀ ਨੇ ਆਪਣੇ ਰਿਹਾਇਸ਼ੀ ਮਕਾਨ ਦੇ ਪਿੱਛੇ ਗੈਰ-ਕਾਨੂੰਨੀ ਢੰਗ ਨਾਲ ਇਹ ਅਫ਼ੀਮ ਲਗਾਈ ਹੋਈ ਸੀ। ਜਾਣਕਾਰੀ ਮੁਤਾਬਕ, ਮਾਜਰਾ ਪੁਲਸ ਥਾਣਾ ਦੇ ਸਬ-ਇੰਸਪੈਕਟਰ ਗੁਰਮੇਲ ਸਿੰਘ ਆਪਣੀ ਟੀਮ ਦੇ ਨਾਲ ਬੁੱਧਵਾਰ ਨੂੰ ਪੁਰੂਵਾਲਾ 'ਚ ਗਸ਼ਤ 'ਤੇ ਮੌਜੂਦ ਸਨ। ਇਸ ਦਰਮਿਆਨ ਪੁਲਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਬਦੁਲ ਗਫੂਰ ਊਰਫ ਬੱਗੁ ਪੁੱਤਰ ਗੁਲਾਮਦੀਨ ਨਿਵਾਸੀ ਪਿੰਡ ਪਹਲੋੜੀ ਤਹਿਸੀਲ ਪਾਉਂਟਾ ਸਾਹਿਬ ਨੇ ਪਿੰਡ ਪਲਹੋੜੀ 'ਚ ਆਪਣੇ ਮਕਾਨ ਦੇ ਪਿੱਛੇ ਆਪਣੇ ਖੇਤ 'ਚ ਅਫ਼ੀਮ ਦੇ ਪੌਦੇ ਲਗਾਏ ਹੋਏ ਹਨ, ਜਿਨ੍ਹਾਂ 'ਤੇ ਸਫੇਦ ਫੁੱਲ ਅਤੇ ਡੋਡੇ ਲੱਗੇ ਹਨ। ਜੇਕਰ ਅਬਦੁਲ ਗਫੂਰ ਦੇ ਘਰ ਦੇ ਪਿੱਛੇ ਉਸਦੀ ਜ਼ਮੀਨ 'ਚ ਮੌਕੇ 'ਤੇ ਜਾ ਕੇ ਚੈੱਕ ਕੀਤਾ ਜਾ ਉਸਦੇ ਖੇਤ 'ਚੋਂ ਅਫ਼ੀਮ ਦੇ ਪੌਦੇ ਬਰਾਮਦ ਹੋ ਸਕਦੇ ਹਨ।
ਸੂਚਨਾ ਮਿਲਦੇ ਹੀ ਮਾਜਰਾ ਪੁਲਸ ਥਾਣੇ ਦੇ ਐੱਸ.ਐੱਚ.ਓ. ਟੀਮ ਸਣੇ ਅਬਦੁਲ ਗਫੂਰ ਦੇ ਘਰ ਪਹੁੰਚੇ। ਇਸਤੋਂ ਬਾਅਦ ਟੀਮ ਨੇ ਅਬਦੁਲ ਗਫੂਰ ਨੂੰ ਨਾਲ ਲੈ ਕੇ ਉਸਦੇ ਮਕਾਨ ਦੇ ਪਿੱਛੇ ਉਸਦੀ ਜ਼ਮੀਨ ਨੂੰ ਚੈੱਕ ਕੀਤਾ ਤਾਂ ਖੇਤ 'ਚ ਸਫੇਦ ਫੁੱਲ ਅਤੇ ਡੋਡੇ ਲੱਗੇ ਪੌਦੇ ਪਾਏ ਗਏ। ਇਸਤੋਂ ਬਾਅਦ ਬਰਾਮਦ ਅਫ਼ੀਮ ਦੇ ਪੌਦਿਆਂ ਦੀ ਗਿਣਤੀ ਕੀਤੀ ਗਈ, ਜੋ ਕੁੱਲ 1662 ਪਾਏ ਗਏ। ਡੀ.ਐੱਸ.ਪੀ. ਰਮਾਕਾਂਤ ਠਾਕੁਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਈ-ਰਿਕਸ਼ਾ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, 2 ਦੀ ਮੌਤ, 1 ਜ਼ਖ਼ਮੀ
NEXT STORY