ਵਡੋਦਰਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਵਿਰੋਧੀ ਦਲਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਤਿੰਨ ਦਹਾਕਿਆਂ ਤੋਂ ਰੋਕੀ ਰੱਖਿਆ ਅਤੇ ਜਦੋਂ ਇਹ ਬਿੱਲ ਪਾਸ ਹੋ ਗਿਆ ਹੈ ਤਾਂ ਉਹ ਔਰਤਾਂ ਨੂੰ ਜਾਤੀ ਅਤੇ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਸੰਸਦ ਦੇ ਦੋਹਾਂ ਸਦਨਾਂ 'ਚ ਬਿੱਲ ਪਾਸ ਹੋਣ 'ਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਸੱਤਾਧਾਰੀ ਭਾਜਪਾ ਵਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : 12 ਸਾਲਾ ਮੁੰਡੇ ਨੇ ਲਾਲ ਕਮੀਜ਼ ਲਹਿਰਾ ਕੇ ਟਾਲਿਆ ਵੱਡਾ ਹਾਦਸਾ, ਰੇਲਵੇ ਨੇ ਕੀਤਾ ਸਨਮਾਨਤ
ਪੀ.ਐੱਮ. ਮੋਦੀ ਨੇ ਨਵਲਾਖੀ ਮੈਦਾਨ 'ਚ ਹਜ਼ਾਰਾਂ ਔਰਤਾਂ ਦੀ ਮੌਜੂਦਗੀ ਵਾਲੇ ਇਸ ਪ੍ਰੋਗਰਾਮ 'ਚ ਕਿਹਾ,''ਵਿਰੋਧੀ ਧਿਰ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਤਿੰਨ ਦਹਾਕਿਆਂ ਤੱਕ ਰੋਕੀ ਰੱਖਿਆ, ਉਨ੍ਹਾਂ ਦਾ ਟਰੈਕ ਰਿਕਾਰਡ ਦੇਖੋ। ਜਦੋਂ ਬਿੱਲ ਪਾਸ ਹੋ ਗਿਆ ਹੈ ਤਾਂ ਉਹ ਔਰਤਾਂ ਨੂੰ ਜਾਤੀ ਅਤੇ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।'' ਇਹ ਦਾਅਵਾ ਕਰਦੇ ਹੋਏ ਵਿਰੋਧੀ ਦਲਾਂ ਨੇ ਝਿਜਕ ਨਾਲ ਬਿੱਲ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ,''ਮੈਂ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਣ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ 'ਚ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ, ਦਰਸ਼ਨ ਕਰ ਸਕਣਗੇ ਲੱਖਾਂ ਭਗਤ
NEXT STORY