ਨਵੀਂ ਦਿੱਲੀ - ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਸਣੇ ਕਈ ਵਿਰੋਧੀ ਨੇਤਾਵਾਂ ਨੇ ਹਾਲ ਹੀ ’ਚ ਹਰਿਦੁਆਰ ’ਚ ਹੋਈ ਧਰਮ ਸੰਸਦ ਨੂੰ ‘ਨਫ਼ਰਤੀ ਭਾਸ਼ਣ ਵਾਲਾ ਸੰਮੇਲਨ’ ਕਰਾਰ ਦਿੰਦਿਆਂ ਵੀਰਵਾਰ ਨੂੰ ਇਸ ਦੀ ਨਿੰਦਾ ਕੀਤੀ ਤੇ ਇਸ ’ਚ ਸ਼ਾਮਿਲ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸਾਕੇਤ ਗੋਖਲੇ ਨੇ ਹਰਿਦੁਆਰ ’ਚ ਹਾਲ ਹੀ ’ਚ ਹੋਈ ਧਰਮ ਸੰਸਦ ਦੇ ਆਯੋਜਕਾਂ ਅਤੇ ਬੁਲਾਰਿਆਂ ਦੇ ਖਿਲਾਫ ਤੱਤਕਾਲ ਕਾਰਵਾਈ ਦੀ ਮੰਗ ਕੀਤੀ। ਇਸ ਪ੍ਰੋਗਰਾਮ ’ਚ ਇਕ ਸਮੁਦਾਇ ਖਿਲਾਫ ਨਫਰਤ ਫੈਲਾਉਣ ਵਾਲੇ ਭਾਸ਼ਣ ਦਿੱਤੇ ਗਏ ਸਨ। ਗੋਖਲੇ ਨੇ ਉਤਰਾਖੰਡ ਦੇ ਹਰਿਦੁਆਰ ਜ਼ਿਲੇ ’ਚ ਸਥਿਤ ਜਵਾਲਾਪੁਰ ਪੁਲਸ ਥਾਣੇ ’ਚ ਇਸ ਸਿਲਸਿਲੇ ’ਚ ਇਕ ਸ਼ਿਕਾਇਤ ਦਰਜ ਕਰਵਾ ਕੇ ਥਾਣਾ ਮੁਖੀ ਨੂੰ 24 ਘੰਟਿਆਂ ਅੰਦਰ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ।
ਕਾਂਗਰਸ ਦੇ ਸੀਨੀ. ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਬਹੁਤ ਭਿਆਨਕ ਹੈ। ਉਤਰਾਖੰਡ ਦੇ ਮੁੱਖ ਮੰਤਰੀ ਮੌਜੂਦਾ ਨਫ਼ਰਤੀ ਭਾਸ਼ਣ ਕਾਨੂੰਨਾਂ ਤਹਿਤ ਕਾੱਰਵਾਈ ਕਰੇ। ਕਾਂਗਰਸੀ ਐੱਮ. ਪੀ. ਕੀਰਤੀ ਚਿਦੰਬਰਮ ਨੇ ਟਵੀਟ ਕੀਤਾ , ‘ਨਰਸਿਮ੍ਹਾਨੰਦ ਨੇ ਹਰਿਦੁਆਰ ’ਚ 3 ਦਿਨਾਂ ਹੇਟ ਸਪੀਚ ਸੰਮੇਲਨ ਦਾ ਪ੍ਰਬੰਧ ਕੀਤਾ... ਕੀ ਬਨਾਉਟੀ ਹਿੰਦੂਤਵ ਨਾਜੀ ਹੋਲੋਕਾਸਟ ਦੀ ਸਾਜਿਸ਼ ਕਰ ਰਹੇ ਹਨ? ਕੀ ਭਾਰਤ ਸੰਘ ਤੇ ਇਸ ਦੀਆਂ ਸੰਸਥਾਵਾਂ ਨੇ ਅੱਖਾਂ ਬੰਦ ਕਰ ਰੱਖੀਆਂ ਹਨ ਜਾਂ ਮੂਕਦਰਸ਼ਕ ਬਣੀਆਂ ਹੋਈਆਂ ਹਨ?
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IT ਵਿਭਾਗ ਨੇ ਪਰਫਿਊਮ ਕਾਰੋਬਾਰੀ ਦੇ ਟਿਕਾਣਿਆਂ 'ਤੇ ਮਾਰੇ ਛਾਪੇ, ਮਿਲੀ ਨੋਟ ਗਿਣਨ ਵਾਲੀ ਮਸ਼ੀਨ
NEXT STORY