ਨੈਸ਼ਨਲ ਡੈਸਕ- ਚੋਣ ਕਮਿਸ਼ਨ ਵੱਲੋਂ 24 ਅਕਤੂਬਰ ਨੂੰ ਪੰਜਾਬ ’ਚ ਉਪ-ਚੋਣਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੀਆਂ 4 ਚਾਰ ਰਾਜ ਸਭਾ ਸੀਟਾਂ ਉਤੇ ਚੋਣਾਂ ਦੇ ਐਲਾਨ ਦੇ ਨਾਲ, ਵਿਰੋਧੀ ਧਿਰ ਦੀ ਤਾਕਤ ਵਿਚ ਵਰਣਨਯੋਗ ਵਾਧਾ ਹੋਣ ਦੀ ਸੰਭਾਵਨਾ ਹੈ।
ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦੀ ਤਾਕਤ ਨੂੰ ਦੇਖਦੇ ਹੋਏ, ਕ੍ਰਾਸ ਵੋਟਿੰਗ ਨਾ ਹੋਣ ਉਤੇ, ਉਸ ਵੱਲੋਂ ਚਾਰੇ ਰਾਜ ਸਭਾ ਸੀਟਾਂ ਜਿੱਤਣ ਦੀ ਸੰਭਾਵਨਾ ਹੈ। 90 ਮੈਂਬਰੀ ਸਦਨ ਵਿਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ 52 ਵਿਧਾਇਕ ਹਨ (41 ਨੈਸ਼ਨਲ ਕਾਨਫਰੰਸ, 6 ਕਾਂਗਰਸ ਦੇ, 1 ਸੀ. ਪੀ. ਐੱਮ. ਅਤੇ 4 ਆਜ਼ਾਦ)। ‘ਆਪ’ ਨੇ ਵੀ ਇਸਨੂੰ ਬਾਹਰੋਂ ਸਮਰਥਨ ਦਿੱਤਾ ਹੈ, ਜਿਸਦਾ ਇਕ ਵਿਧਾਇਕ ਹੈ। ਭਾਜਪਾ ਦੇ 28 ਵਿਧਾਇਕ ਹਨ, ਪੀ. ਡੀ. ਪੀ. ਦੇ 3, ਆਜ਼ਾਦ 3 ਅਤੇ ਇਕ ਜੇ. ਕੇ. ਪੀ. ਸੀ. ਦਾ ਹੈ।
ਕਿਉਂਕਿ ਚਾਰਾਂ ਸੀਟਾਂ ਲਈ ਚੋਣਾਂ 3 ਵੱਖ-ਵੱਖ ਪੜਾਵਾਂ ’ਚ ਹੋਣਗੀਆਂ, ਇਸ ਲਈ ਸੱਤਾਧਾਰੀ ਗੱਠਜੋੜ ਨੂੰ ਬੜਤ ਹਾਸਲ ਹੈ। 3 ਮੂਲ ਚੋਣ ਪੜਾਵਾਂ ਦੇ ਅਨੁਸਾਰ 2 ਸੀਟਾਂ ਦੇ ਲਈ ਇਕ ਚੋਣ ਅਤੇ ਹੋਰ 2 ਸੀਟਾਂ ਲਈ ਇਕ-ਇਕ ਚੋਣ ਹੋਵੇਗੀ।
ਪਹਿਲਾਂ ਨੁਮਾਇੰਦਗੀ ਕਰਨ ਵਾਲੇ ਰਾਜ ਸਭਾ ਦੇ ਮੈਂਬਰਾਂ ’ਚ ਪੀ. ਡੀ. ਪੀ. ਦੇ ਮੀਰ ਮੁਹੰਮਦ ਫੈਆਜ ਅਤੇ ਨਜ਼ੀਰ ਅਹਿਮਦ ਲਾਵੇ, ਭਾਜਪਾ ਦੇ ਸ਼ਮਸ਼ੇਰ ਸਿੰਘ ਅਤੇ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸ਼ਾਮਲ ਸਨ। ਨਜ਼ੀਰ ਹੁਣ ਪੀਪਲਜ਼ ਕਾਨਫਰੰਸ ਵਿਚ ਸ਼ਾਮਲ ਹੋ ਗਏ ਹਨ ਅਤੇ ਆਜ਼ਾਦ ਨੇ ਆਪਣੀ ਪਾਰਟੀ ਬਣਾ ਲਈ ਹੈ।
ਸੰਭਾਵਨਾ ਹੈ ਕਿ ਕਾਂਗਰਸ ਰਾਜ ਸਭਾ ਦੀ ਇਕ ਸੀਟ ਮੰਗ ਸਕਦੀ ਹੈ ਕਿਉਂਕਿ ਗੱਠਜੋੜ ਦਾ ਹਿੱਸਾ ਹੋਣ ਦੇ ਬਾਵਜੂਦ ਉਸਨੇ ਉਮਰ ਅਬਦੁੱਲਾ ਸਰਕਾਰ ਵਿਚ ਕੋਈ ਕੈਬਨਿਟ ਅਹੁਦਾ ਨਹੀਂ ਲਿਅਾ ਸੀ। ਜੰਮੂ -ਕਸ਼ਮੀਰ ਵਿਚ ਕਈ ਵਾਰ ਰਾਸ਼ਟਰਪਤੀ ਰਾਜ ਲਾਗੂ ਹੋਣ ਕਾਰਨ ਇਹ ਚੋਣਾਂ ਨਹੀਂ ਹੋਈਆਂ ਸਨ। ਵਿਧਾਨ ਸਭਾ ਦੇ ਗਠਨ ਦੇ ਬਾਅਦ ਵੀ, ਚੋਣਾਂ ਇਕ ਸਾਲ ਤੋਂ ਵੱਧ ਸਮੇਂ ਤੋਂ ਟਲ ਰਹੀਆਂ ਹਨ।
ਇਸ ਸਾਲ ਦੇ ਸ਼ੁਰੂ ਵਿਚ ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ ਚੋਣਾਂ ਤਿੰਨ ਪੜਾਵਾਂ ਵਿਚ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਓਧਰ, ਕਿਉਂਕਿ ‘ਆਪ’ ਦੇ ਕੋਲ ਵਿਧਾਨ ਸਭਾ ’ਚ ਬਹੁਮਤ ਹੈ, ਇਸ ਲਈ ਉਹ ਪੰਜਾਬ ਉਪ-ਚੋਣ ਜਿੱਤ ਜਾਵੇਗੀ।
ਕਰਨਾਟਕ ’ਚ ‘ਆਈ ਲਵ ਮੁਹੰਮਦ’ ਦੇ ਪੋਸਟਰ ਨਾਲ ਫਿਰਕੂ ਤਣਾਅ
NEXT STORY