ਜਾਜਪੁਰ—ਉੜੀਸਾ ਪ੍ਰਸ਼ਾਸਨਿਕ ਸੇਵਾ (ਓ. ਏ. ਐੱਸ.) ਦੀ ਇਕ ਮਹਿਲਾ ਅਧਿਕਾਰੀ ’ਤੇ ਸੂਬੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਗਿਆ ਹੈ। ਜਨਤਕ ਨਿਯਮਾਂ ਨੂੰ ਤੋੜਦੇ ਹੋਏ ਉਹ ਆਪਣੇੇ ਆਪਣੇ ਭਰਾ ਦੀ ਬਰਾਤ ਵਿਚ ਨੱਚਦੇ ਹੋਏ ਨਜ਼ਰ ਆਈ। ਮਹਿਲਾ ਅਧਿਕਾਰੀ ਦਾ ਬਰਾਤ ਵਿਚ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ਜ਼ਰੀਏ ਸਾਹਮਣੇ ਆਉਣ ਮਗਰੋਂ ਜਾਜਪੁਰ ਜ਼ਿਲ੍ਹਾ ਅਧਿਕਾਰੀ ਚੱਕਰਵਤੀ ਸਿੰਘ ਰਾਠੌਰ ਨੇ ਕਿਹਾ ਕਿ ਮਹਿਲਾ ਤਹਿਸੀਲਦਾਰ ਅਜੇ ਛੁੱਟੀ ’ਤੇ ਹੈ। ਜਦੋਂ ਉਹ ਡਿਊਟੀ ’ਤੇ ਆਉਣਗੇ ਤਾਂ ਉਨ੍ਹਾਂ ਤੋਂ ਇਸ ਸਬੰਧ ਵਿਚ ਸਪੱਸ਼ਟੀਕਰਨ ਮੰਗਿਆ ਜਾਵੇਗਾ। ਉਨ੍ਹਾਂ ਦੇ ਸਪੱਸ਼ਟੀਕਰਨ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਕੋਵਿਡ-19 ਪੋ੍ਰੋਟੋਕਾਲ ਦਾ ਉਲੰਘਣ ਨਹੀਂ ਕਰਨਾ ਚਾਹੀਦਾ। ਭਾਵੇਂ ਹੀ ਉਹ ਕੋਈ ਅਧਿਕਾਰੀ ਹੋਵੇ ਜਾਂ ਆਮ ਵਿਅਕਤੀ।
ਮਹਿਲਾ ਅਧਿਕਾਰ ਸੁਕਿੰਡਾ ਦੀ ਤਹਿਸੀਲਦਾਰ ਹੈ। ਸੂਬਾ ਸਰਕਾਰ ਨੇ ਬਰਾਤ ਲੈ ਕੇ ਜਾਣ ’ਤੇ ਪਾਬੰਦੀ ਲਾਗੂ ਕੀਤੀ ਹੋਈ ਹੈ ਅਤੇ ਵਿਆਹ ਸਮਾਰੋਹਾਂ ’ਚ 25 ਲੋਕ ਹਿੱਸਾ ਲੈ ਸਕਦੇ ਹਨ। ਅਜਿਹੇ ਵਿਚ ਮਹਿਲਾ ਅਧਿਕਾਰੀ ਦਾ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਬਰਾਤ ਵਿਚ ਮਾਸਕ ਪਹਿਨੇ ਬਿਨਾਂ ਅਤੇ ਸਮਾਜਿਕ ਦੂਰੀ ਦਾ ਪਾਲਣ ਕੀਤੇ ਬਿਨਾਂ ਨੱਚਦੀ ਦਿੱਸ ਰਹੀ ਹੈ। ਮਹਿਲਾ ਅਧਿਕਾਰੀ 21 ਮਈ ਨੂੰ ਜਗਤਸਿੰਘਪੁਰ ਜ਼ਿਲ੍ਹੇ ਦੇ ਜਗਨਨਾਥਪੁਰ ਪਿੰਡ ’ਚ ਆਪਣੇ ਭਰਾ ਦੇ ਵਿਆਹ ’ਚ ਸ਼ਾਮਲ ਹੋਈ ਸੀ। ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣ ਕਰਦੇ ਹੋਏ ਰਾਤ ਦੇ ਸਮੇਂ ਬਰਾਤ ਲਿਜਾਈ ਗਈ।
ਦਿੱਲੀ 'ਚ 18-44 ਸਾਲ ਉਮਰ ਵਰਗ ਲਈ ਸਾਰੇ 400 ਥਾਂਵਾਂ 'ਤੇ ਟੀਕਾਕਰਨ ਰੋਕਿਆ ਗਿਆ : ਸਿਸੋਦੀਆ
NEXT STORY