ਨਵੀਂ ਦਿੱਲੀ- ਦਿੱਲੀ ਵਿਚ ਸੋਮਵਾਰ ਸਵੇਰੇ ਸੀਤ ਲਹਿਰ ਦਾ ਕਹਿਰ ਰਿਹਾ। ਸਫਦਰਜੰਗ ਆਬਜ਼ਰਵੇਟਰੀ ਵਿਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 1 ਜਨਵਰੀ 2021 ਤੋਂ ਬਾਅਦ ਇਸ ਮਹੀਨੇ ਦਾ ਸਭ ਤੋਂ ਘੱਟ ਤਾਪਮਾਨ ਹੈ। ਲੋਧੀ ਰੋਡ 'ਤੇ ਸਥਿਤ ਮੌਸਮ ਕੇਂਦਰ 'ਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ (IMD) ਦਾ ਮੁੱਖ ਦਫਤਰ ਲੋਧੀ ਰੋਡ 'ਤੇ ਸਥਿਤ ਹੈ।
ਭਾਰਤ ਮੌਸਮ ਵਿਭਾਗ ਨੇ 17-18 ਜਨਵਰੀ ਤੱਕ ਦਿੱਲੀ ਵਿਚ ਸੀਤ ਲਹਿਰ ਲਈ ਆਰੇਂਜ ਅਲਰਟ ਜਾਰੀ ਕੀਤਾ IMD ਦੇ ਅੰਕੜਿਆਂ ਦੇ ਅਨੁਸਾਰ ਦਿੱਲੀ ਵਿਚ 5 ਤੋਂ 9 ਜਨਵਰੀ ਤੱਕ ਗੰਭੀਰ ਸੀਤ ਲਹਿਰ ਚੱਲੀ, ਜੋ ਇਕ ਦਹਾਕੇ 'ਚ ਇਸ ਮਹੀਨੇ ਵਿਚ ਗੰਭੀਰ ਸੀਤ ਲਹਿਰ ਦੀ ਦੂਜੀ ਸਭ ਤੋਂ ਲੰਬੀ ਮਿਆਦ ਸੀ।
ਇਸ ਮਹੀਨੇ ਹੁਣ ਤੱਕ 50 ਘੰਟੇ ਸੰਘਣੀ ਧੁੰਦ ਦਰਜ ਕੀਤੀ ਗਈ ਹੈ, ਜੋ ਕਿ 2019 ਤੋਂ ਬਾਅਦ ਸਭ ਤੋਂ ਵੱਧ ਹੈ। ਮੈਦਾਨੀ ਖੇਤਰਾਂ 'ਚ ਸੀਤ ਲਹਿਰ ਘੋਸ਼ਿਤ ਉਦੋਂ ਕੀਤੀ ਜਾਂਦੀ ਹੈ, ਜਦੋਂ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ। ਜਦੋਂ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ ਤਾਂ ਗੰਭੀਰ ਸੀਤ ਲਹਿਰ ਘੋਸ਼ਿਤ ਕੀਤੀ ਜਾਂਦੀ ਹੈ।
ਪੁੰਛ ’ਚ ਅੱਤਵਾਦੀ ਟਿਕਾਣਾ ਬੇਨਕਾਬ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
NEXT STORY