ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿੱਚ 14.6 ਕਰੋੜ ਤੋਂ ਵੱਧ ਔਰਤਾਂ ਦੀ ਛਾਤੀ ਦੇ ਕੈਂਸਰ (Breast Cancer) ਲਈ ਜਾਂਚ ਕੀਤੀ ਗਈ ਹੈ ਅਤੇ 57,184 ਔਰਤਾਂ ਵਿੱਚ ਇਸ ਬਿਮਾਰੀ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿੱਚੋਂ 50,612 ਦਾ ਇਲਾਜ ਚੱਲ ਰਿਹਾ ਹੈ। ਨੈਸ਼ਨਲ NCD ਪੋਰਟਲ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ 9 ਕਰੋੜ ਤੋਂ ਵੱਧ ਔਰਤਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 96,747 ਔਰਤਾਂ ਵਿੱਚ ਇਸ ਬਿਮਾਰੀ ਦਾ ਪਤਾ ਲੱਗਾ ਹੈ ਅਤੇ 86,196 ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਅਹਿਮ ਖਬਰ; ਸਾਊਦੀ ਅਰਬ ਨੇ ਭਾਰਤ ਸਣੇ 14 ਦੇਸ਼ਾਂ ਲਈ ਬਦਲੇ ਵੀਜ਼ਾ ਨਿਯਮ
ਗੈਰ-ਸੰਚਾਰੀ ਬਿਮਾਰੀਆਂ (ਐੱਨ.ਸੀ.ਡੀ.) ਦੀ ਜਾਂਚ ਅਤੇ ਪ੍ਰਬੰਧਨ ਅਤੇ ਛਾਤੀ ਅਤੇ ਸਰਵਾਈਕਲ ਕੈਂਸਰ ਸਮੇਤ 5 ਆਮ ਐੱਨ.ਸੀ.ਡੀ. ਬੀਮਾਰੀ ਦੀ ਦੇਖਭਾਲ ਲਈ NP-NCD ਦੇ ਤਹਿਤ ਸਰਕਾਰ ਦੁਆਰਾ 2018 ਵਿੱਚ ਰਾਸ਼ਟਰੀ NCD ਪੋਰਟਲ ਸ਼ੁਰੂ ਕੀਤਾ ਗਿਆ ਸੀ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੂੰਹ ਦਾ ਕੈਂਸਰ, ਛਾਤੀ ਦਾ ਕੈਂਸਰ ਅਤੇ ਸਰਵਾਈਕਲ ਕੈਂਸਰ ਵਰਗੀਆਂ ਪ੍ਰਮੁੱਖ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ 2010 ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (NP-NCD) ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਮਨੁੱਖੀ ਸਰੋਤ ਵਿਕਾਸ, ਸਿਹਤ ਪ੍ਰੋਤਸਾਹਨ, ਸ਼ੁਰੂਆਤੀ ਨਿਦਾਨ, ਪ੍ਰਬੰਧਨ ਅਤੇ ਢੁਕਵੇਂ ਪੱਧਰ ਦੀਆਂ ਸਿਹਤ ਸਹੂਲਤਾਂ ਨੂੰ ਰੈਫਰਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਦਿੱਤੀ ਦਸਤਕ, ਦਿਮਾਗ ’ਚ ਸੋਜ ਤੇ ਕੋਮਾ ਦਾ ਬਣ ਸਕਦੈ ਕਾਰਨ, ਜਾਣੋ ਲੱਛਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ- ਸਾਬਰਮਤੀ ਬੁਲੇਟ ਟਰੇਨ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ
NEXT STORY