ਸ਼੍ਰੀਨਗਰ– ਸ਼੍ਰੀਨਗਰ ਦੀ ਬਾਨਾ ਸਿੰਘ ਪਰੇਡ ਗ੍ਰਾਊਂਡ ’ਚ ਸ਼ੁੱਕਰਵਾਰ ਸਵੇਕੇ 614 ਰੰਗਰੂਟ ਇਕ ਸਾਲ ਦੀ ਬੇਹੱਦ ਮੁਸ਼ਕਿਲ ਟ੍ਰੇਨਿੰਗ ਪੂਰੀ ਕਰਕੇ ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ’ਚ ਫੌਜੀ ਬਣ ਗਏ। ਇਸ ਰੈਜੀਮੈਂਟ ’ਚ ਜੰਮੂ-ਕਸ਼ਮੀਰ ਦੇ ਨੌਜਵਾਨ ਭਰਤੀ ਹੁੰਦੇ ਹਨ ਅਤੇ ਇਸ ਵਾਰ ਰਿਕਾਰਡ ਗਿਣਤੀ ’ਚ ਨੌਜਵਾਨਾਂ ਨੇ ਦੇਸ਼ ਦੀ ਰੱਖਿਆ ਦਾ ਇਹ ਰਸਤਾ ਚੁਣਿਆ।
ਸਾਹਿਰ ਕੁਮਾਰ ਬਣੇ ਓਵਰ ਆਲ ਬੈਸਟ ਰੰਗਰੂਟ
ਅੱਤਵਾਦ ਦੇ ਚੰਗੁਲ ’ਚੋਂ ਨਿਕਲਣ ਅਤੇ ਆਮ ਕਸ਼ਮੀਰੀ ਦੇ ਦੇਸ਼ ਦੀ ਮੁੱਖ ਧਾਰਾ ’ਚ ਸ਼ਾਮਲ ਹੋਣ ਦਾ ਇਹ ਇਕ ਹੋਰ ਸ਼ਾਨਦਾਰ ਸਬੂਤ ਹੈ। ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਹਰ ਖੇਤਰ ਅਤੇ ਧਰਮ ਦੇ ਫੌਜੀ ਭਰਤੀ ਹੁੰਦੇ ਹਨ। ਇਸ ਬੈਚ ’ਚ ਰੰਗਰੂਟ ਸਾਹਿਰ ਕੁਮਾਰ ਨੂੰ ਓਵਰ ਆਲ ਬੈਸਟ ਰੰਗਰੂਟ ਚੁਣਿਆਗਿਆ ਅਤੇ ਉਨ੍ਹਾਂ ਨੂੰ ਸ਼ੇਰੇ ਕਸ਼ਮੀਰ ਸਵਾਰਡ ਆਫ ਆਨਰ ਨਾਲ ਤ੍ਰਿਵੇਣੀ ਸਿੰਘ ਮੈਡਲ ਪ੍ਰਦਾਨ ਕੀਤਾ ਗਿਆ।
ਇਰਸ਼ਾਦ ਅਹਿਮਦ ਡਾਰ ਬਣੇ ਬੈਸਟ ਫਾਇਰਰ
ਉਥੇ ਹੀ ਰੰਗਰੂਟ ਇਰਸ਼ਾਦ ਅਹਿਮਦ ਡਾਰ ਨੂੰ ਬੈਸਟ ਫਾਇਰਰ ਚੁਣਿਆ ਗਿਆ ਅਤੇ ਚੇਵਾਂਗ ਰਿਨੇਛੇਨ ਮੈਡਲ ਦਿੱਤਾ ਗਿਆ। ਚਿਨਾਰ ਕੋਰ ਕਮਾਂਡਰ ਲੇ. ਜਨਰਲ ਡੀ.ਪੀ. ਪਾਂਡੇ ਨੇ ਕਿਹਾ ਕਿ ਕਸ਼ਮੀਰ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਸੁਰੱਖਿਆ ਫੋਰਸ ’ਚ ਭਰਤੀ ਹੋ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਸਾਲ 1947 ’ਚ ਹੋਈ ਰੈਜੀਮੈਂਟ ਦੀ ਸਥਾਪਨਾ
ਜੰਮੂ-ਕਸ਼ਮੀਰਲਾਈਟ ਇੰਫੈਂਟਰੀ ਰੈਜੀਮੈਂਟ ਦਾ ਲੰਬਾ ਗੋਰਵਸ਼ਾਲੀ ਇਤਿਹਾਸ ਰਿਹਾ ਹੈ। ਇਸ ਦੀ ਸਥਾਪਨਾ 1947 ’ਚ ਪਾਕਿਸਤਾਨੀ ਫੌਜ ਅਤੇ ਕਬਾਇਲੀਆਂ ਦੇ ਹਮਲੇ ਦੌਰਾਨ ਜੰਮੂ-ਕਸ਼ਮੀਰ ਮਿਲੀਸ਼ੀਆਂ ਦੇ ਤੌਰ ’ਤੇ ਕੀਤੀ ਗਈ ਸੀ ਜਿਸ ਵਿਚ ਜੰਮੂ, ਲੇਹ, ਨੁਬਰਾ ਵਰਗੀਆਂ ਕਈ ਥਾਵਾਂ ’ਤੇ ਸਥਾਨਕ ਨੌਜਵਾਨਾਂ ਨੂੰ ਸੰਗਠਨ ਕਰਕੇ ਉਨ੍ਹਾਂ ਨੂੰ ਹਮਲਾਵਰਾਂ ਨੂੰ ਰੋਕਣ ਦੀ ਜ਼ੰਮੇਵਾਰੀ ਦਿੱਤੀ ਗਈ ਸੀ।
ਸਾਲ 1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਇਸ ਮਿਲੀਸ਼ੀਆ ਦੀਆਂ ਦੋ ਬਟਾਲੀਅਨਾਂ ਤੋਂ ਲੱਦਾਖ ਸਕਾਊਟਸ ਦੀ ਸਥਾਪਨਾ ਕੀਤੀ ਗਈ ਸੀ। 1971 ਦੇ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 1972 ’ਚ ਇਸ ਮਿਲੀਸ਼ੀਆ ਨੂੰ ਭਾਰਤੀ ਫੌਜ ਦੀ ਰੈਗੁਲਰ ਰੈਜੀਮੈਂਟ ਬਣਾ ਦਿੱਤਾ ਗਿਆ ਅਤੇ 1976 ’ਚ ਇਸ ਦਾ ਨਾਂ ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ਰੈਜੀਮੈਂਟ ਕਰ ਦਿੱਤਾ ਗਿਆ।
ਸੀਆਚਿਨ ਜਿੱਤਣ ਦਾ ਸਨਮਾਨ ਹੈ ਹਾਸਲ
ਸੀਆਚਿਨ ਨੂੰ ਜਿੱਤਣ ਦਾ ਸਨਮਾਨ ਵੀ ਇਸੇ ਰੈਜੀਮੈਂਟ ਨੂੰ ਮਿਲਿਆ ਹੈ ਅਤੇ ਇਸ ਲਈ ਕੈਪਟਨ ਬਾਨਾ ਸਿੰਘ ਨੂੰ ਵੀਰਤਾ ਦਾ ਸਨਮਾਨ ਪਰਮਵੀਰ ਚੱਕਰ ਦਿੱਤਾ ਗਿਆ। ਇਸ ਰੈਜੀਮੈਂਟ ਨੂੰ ਹੁਣ ਤਕ 1 ਪਰਮਵੀਰ ਚੱਕਰ, 2 ਅਸ਼ੋਕ ਚੱਕਰ, 10 ਮਹਾਵੀਰ ਚੱਕਰ, 34 ਵੀਰ ਚੱਕਰ ਅਤੇ 4 ਸ਼ੌਰੀਆ ਚੱਕਰ ਮਿਲ ਚੁੱਕੇ ਹਨ।
ਇੰਦੌਰ ਅਤੇ ਸੂਰਤ ਨੂੰ ਮਿਲੇਗਾ ਸਮਾਰਟ ਸਿਟੀ ਪੁਰਸਕਾਰ, ਉੱਤਰ ਪ੍ਰਦੇਸ਼ 'ਰਾਜ ਸ਼੍ਰੇਣੀ' ਅੱਗੇ
NEXT STORY