ਨਵੀਂ ਦਿੱਲੀ- ਇੰਦੌਰ ਅਤੇ ਸੂਰਤ ਨੂੰ ਸੰਯੁਕਤ ਰੂਪ ਨਾਲ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਸਮਾਰਟ ਸਿਟੀਜ਼ ਪੁਰਸਕਾਰ, 2020 ਦਾ ਜੇਤੂ ਐਲਾਨ ਕੀਤਾ ਗਿਆ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਰਾਜ ਪੁਰਸਕਾਰ ਸ਼੍ਰੇਣੀ 'ਚ ਅੱਗੇ ਰਿਹਾ। ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਇਸ ਵਾਰ ਉੱਤਰ ਪ੍ਰਦੇਸ਼ ਤੋਂ ਪਿਛੜ ਗਿਆ। ਇਹ ਪੁਰਸਕਾਰ ਸਮਾਜਿਕ ਪਹਿਲੂ, ਸ਼ਾਸਨ, ਸੰਸਕ੍ਰਿਤੀ, ਸ਼ਹਿਰੀ ਵਾਤਾਵਰਣ, ਸਵੱਛਤਾ, ਅਰਥਵਿਵਸਥਾ, ਵਾਤਾਵਰਣ, ਪਾਣੀ ਅਤੇ ਸ਼ਹਿਰ ਆਵਾਜਾਈ ਵਰਗੇ ਵਿਸ਼ਿਆਂ ਦੇ ਆਧਾਰ ਦਿੱਤੇ ਗਏ ਹਨ। ਸਾਲ 2019 'ਚ ਸਮਾਰਟ ਸਿਟੀਜ਼ 'ਚ ਸੂਰਤ ਇਕਮਾਤਰ ਜੇਤੂ ਸੀ।
ਇਹ ਪਹਿਲੀ ਵਾਰ ਹੋਇਆਹੈ ਕਿ ਸੂਬਿਆਂ ਨੂੰ ਵੀ ਸਮਾਰਟ ਸਿਟੀ ਦੇ ਸੰਪੂਰਨ ਪ੍ਰਦਰਸ਼ਨ ਦੇ ਆਧਾਰ 'ਤੇ ਪੁਰਸਕਾਰ ਦਿੱਤਾ ਗਿਆਹੈ। ਮੰਤਰਾਲਾ ਨੇ ਕੋਰੋਨਾ ਨਵੋਨਮੇਸ਼ ਸ਼੍ਰੇਣੀ ਦੇ ਅਧੀਨ ਕਲਿਆਣਾ ਡੋਂਬਿਵਲੀ ਅਤੇ ਵਾਰਾਣਸੀ ਨੂੰ ਸੰਯੁਕਤ ਜੇਤੂ ਐਲਾਨ ਕੀਤਾ ਹੈ। ਇਹ ਪੁਰਸਕਾਰ ਸਮਾਰਟ ਸਿਟੀਜ਼ ਮਿਸ਼ਨ, ਅਟਲ ਨਵੀਨੀਕਰਨ ਅਤੇ ਸ਼ਹਿਰੀ ਪਰਿਵਰਤਨ ਮਿਸ਼ਨਰ (ਅੰਮ੍ਰਿਤ) ਅਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੀ 6ਵੀਂ ਵਰ੍ਹੇਗੰਢ ਮੌਕੇ ਐਲਾਨ ਕੀਤੇ ਗਏ ਹਨ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮੋਹਰੀ ਰਿਹਾ ਹੈ, ਜਦੋਂ ਕਿ ਇੰਦੌਰ ਨੇ 'ਨਵੋਨਮੇਸ਼ ਵਿਚਾਰ ਪੁਰਸਕਾਰ' ਜਿੱਤਿਆ ਹੈ। ਮੰਤਰਾਲਾ ਅਨੁਸਾਰ ਅਹਿਮਦਾਬਾਦ ਨੇ 'ਸਮਾਰਟ ਸਿਟੀਜ਼ ਲੀਡਰਸ਼ਿਪ ਐਵਾਰਡ' ਪ੍ਰਾਪਤ ਕੀਤਾ ਹੈ, ਵਾਰਾਣਸੀ ਦੂਜੇ ਅਤੇ ਰਾਂਚੀ ਤੀਜੇ ਸਥਾਨ 'ਤੇ ਰਹੇ। ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ 'ਚਾਰ ਸਟਾਰ ਰੇਟਿੰਗ' ਸ਼ਹਿਰ ਸੂਰਤ, ਇੰਦੌਰ, ਅਹਿਮਦਾਬਾਦ, ਪੁਣੇ, ਵਿਜੇਵਾੜਾ, ਰਾਜਕੋਟ, ਵਿਸ਼ਾਖਾਪਟਨਮ, ਪਿਪੰਡੀ ਚਿੰਚਵੜ ਅਤੇ ਵਡੋਦਰਾ ਰਹੇ।
ਸ਼ੋਪੀਆ ਮੁਕਾਬਲਾ : ਲਸ਼ਕਰ ਦਾ ਇਕ ਅੱਤਵਾਦੀ ਢੇਰ, ਇਕ ਨੇ ਆਤਮਸਮਰਪਣ ਕੀਤਾ
NEXT STORY