ਹੈਦਰਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਜਵਾਬੀ ਹਮਲਾ ਕਰਦਿਆਂ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਜੋ ਰਜਾਕਾਰ ਸਨ, ਉਹ ਪਾਕਿਸਤਾਨ ਭੱਜ ਗਏ ਅਤੇ ਜੋ ਦੇਸ਼ ਦੇ ਵਫ਼ਾਦਾਰ ਸਨ, ਉਹ ਇੱਥੇ ਹੀ ਰਹਿ ਗਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਹੈਦਰਾਬਾਦ ਲੋਕ ਸਭਾ ਸੀਟ ’ਤੇ ਰਜ਼ਾਕਾਰ 40 ਸਾਲਾਂ ਤੋਂ ਕਾਬਜ਼ ਹਨ।
ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼
ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਅਕਸਰ ਹੈਦਰਾਬਾਦ ਲੋਕ ਸਭਾ ਸੀਟ ਬਾਰੇ ਬਿਆਨ ਦਿੰਦੇ ਹਨ ਕਿ ‘ਰਜਾਕਾਰਾਂ’ ਨੇ ਇੱਥੇ 40 ਸਾਲ ਰਾਜ ਕੀਤਾ ਹੈ। ਪੁਰਾਣਾ ਸ਼ਹਿਰ ਹੈਦਰਾਬਾਦ ਆਈ. ਐੱਸ. ਆਈ. ਐੱਸ. ਦਾ ਅੱਡਾ ਹੈ। ਇੱਥੇ ਸਰਜੀਕਲ ਸਟ੍ਰਾਈਕ ਕੀਤੀ ਜਾਏਗੀ। ਓਵੈਸੀ ਨੇ ਕਿਹਾ ਕਿ ਇੱਥੇ ਕੋਈ ਰਜਾਕਾਰ ਨਹੀਂ ਹਨ। ਇੱਥੇ ਇਨਸਾਨ ਰਹਿੰਦੇ ਹਨ। ਜਿਹੜੇ ਰਜਾਕਾਰ ਸਨ, ਉਹ ਪਾਕਿਸਤਾਨ ਦੌੜ ਗਏ।
ਇਹ ਵੀ ਪੜ੍ਹੋ- ਚੋਣ ਡਿਊਟੀ ’ਚ ਰੁੱਝੇ ਸਾਢੇ 5 ਹਜ਼ਾਰ ਅਧਿਆਪਕ, ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਪਈ ਮੱਠੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ : ਰਾਜੌਰੀ 'ਚ ਨਸ਼ੀਲੇ ਪਦਾਰਥ ਤਸਕਰ ਦੀ ਜਾਇਦਾਦ ਕੀਤੀ ਗਈ ਜ਼ਬਤ
NEXT STORY