ਨਵੀਂ ਦਿੱਲੀ— ਰੇਲਵੇ ਨੇ ਕੋਵਿਡ-19 ਮਹਾਮਾਰੀ ਦੇ ਚੱਲਦੇ ਜੀਵਨ ਰੱਖਿਆ ਗੈਸ ਯਾਨੀ ਕਿ ਆਕਸੀਜਨ ਦੀ ਭਾਰੀ ਮੰਗ ਦਰਮਿਆਨ ਪਿਛਲੇ ਇਕ ਮਹੀਨੇ ’ਚ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 977 ਟੈਕਰਾਂ ਜ਼ਰੀਏ 16,023 ਟਨ ਤੋਂ ਵਧੇਰੇ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਹੈ। ਰੇਲਵੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੁਣ ਤੱਕ 247 ਆਕਸੀਜਨ ਐਕਸਪੈ੍ਰੱਸ ਟਰੇਨਾਂ ਨੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਹਤ ਪਹੁੰਚਾਈ ਹੈ, ਜਦਕਿ 12 ਆਕਸੀਜਨ ਐਕਸਪ੍ਰੈੱਸ ਟਰੇਨਾਂ 50 ਟੈਕਰਾਂ ਜ਼ਰੀਏ 920 ਟਨ ਮੈਡੀਕਲ ਆਕਸੀਜਨ ਲੈ ਕੇ ਜਾ ਰਹੀ ਹੈ। ਐਤਵਾਰ ਨੂੰ ਅਜਿਹੀਆਂ ਟਰੇਨਾਂ ਤੋਂ 1142 ਟਨ ਆਕਸੀਜਨ ਪਹੁੰਚਾਈ ਗਈ। ਇਸ ਤੋਂ ਪਹਿਲਾਂ 20 ਮਈ ਨੂੰ ਆਕਸੀਜਨ ਐਕਸਪ੍ਰੈੱਸ ਨੇ ਇਕ ਦਿਨ ਵਿਚ ਸਭ ਤੋਂ ਵੱਧ 1118 ਟਨ ਆਕਸੀਜਨ ਪਹੁੰਚਾਈ ਸੀ।
ਰੇਲਵੇ ਨੇ ਦੱਸਿਆ ਕਿ ਤਾਮਿਲਨਾਡੂ ਨੂੰ ਇਕ ਹਜ਼ਾਰ ਟਨ ਤੋਂ ਵਧੇਰੇ ਮੈਡੀਕਲ ਆਕਸੀਜਨ ਦੀ ਸਪਲਾਈ ਆਕਸੀਜਨ ਐਕਸਪ੍ਰੈੱਸ ਜ਼ਰੀਏ ਕੀਤੀ ਗਈ ਹੈ। ਆਕਸੀਜਨ ਐਕਸਪ੍ਰੈੱਸ ਜ਼ਰੀਏ 14 ਸੂਬਿਆਂ— ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਨੂੰ ਆਕਸੀਜਨ ਦੀ ਰਾਹਤ ਪਹੁੰਚਾਈ ਗਈ ਹੈ।
ਹੁਣ ਤੱਕ ਮਹਾਰਾਸ਼ਟਰ ਨੂੰ 614 ਟਨ, ਉੱਤਰ ਪ੍ਰਦੇਸ਼ ਨੂੰ 3649 ਟਨ, ਮੱਧ ਪ੍ਰਦੇਸ਼ ਨੂੰ 633 ਟਨ, ਦਿੱਲੀ ਨੂੰ 4600 ਟਨ, ਹਰਿਆਣਾ ਨੂੰ 1759 ਟਨ, ਰਾਜਸਥਾਨ ਨੂੰ 98 ਟਨ, ਕਰਨਾਟਕ ਨੂੰ 1063 ਟਨ, ਉੱਤਰਾਖੰਡ ਨੂੰ 320 ਟਨ, ਤਾਮਿਲਨਾਡੂ ਨੂੰ 1024 ਟਨ, ਆਂਧਰਾ ਪ੍ਰਦੇਸ਼ ਨੂੰ 730 ਟਨ, ਪੰਜਾਬ ਨੂੰ 225 ਟਨ, ਕੇਰਲ ਨੂੰ 246 ਟਨ, ਤੇਲੰਗਾਨਾ ਨੂੰ 976 ਟਨ ਅਤੇ ਅਸਾਮ ਨੂੰ 80 ਟਨ ਆਕਸੀਜਨ ਪਹੁੰਚਾਈ ਗਈ ਹੈ।
ਡੇਂਗੂ-ਚਿਕਨਗੁਨੀਆ ਦੀ ਸਮੱਸਿਆ 'ਤੇ HC ਨੇ ਜਤਾਈ ਚਿੰਤਾ, ਸਰਕਾਰ ਨੂੰ ਜਾਰੀ ਕੀਤਾ ਨੋਟਿਸ
NEXT STORY