ਨੈਸ਼ਨਲ ਡੈਸਕ : ਭਾਰਤ ਸਰਕਾਰ ਨੇ ਸਾਲ 2026 ਦੇ ਵੱਕਾਰੀ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਕਲਾ, ਖੇਡਾਂ ਤੇ ਹੋਰ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ। ਇਸ ਵਾਰ ਸਿਨੇਮਾ ਜਗਤ ਦੇ ਦਿੱਗਜ ਤੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ 'ਪਦਮ ਵਿਭੂਸ਼ਣ' ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਸਮੇਤ ਕੁੱਲ 5 ਸ਼ਖ਼ਸੀਅਤਾਂ ਨੂੰ ਇਹ ਸਰਵਉੱਚ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਰੋਹਿਤ ਸ਼ਰਮਾ ਨੂੰ ਮਿਲੇਗਾ 'ਪਦਮ ਸ਼੍ਰੀ'
ਖੇਡ ਜਗਤ ਲਈ ਵੀ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ ਨੂੰ 'ਪਦਮ ਸ਼੍ਰੀ' ਐਵਾਰਡ ਲਈ ਚੁਣਿਆ ਗਿਆ ਹੈ। ਰੋਹਿਤ ਸ਼ਰਮਾ ਸਮੇਤ ਕੁੱਲ 113 ਲੋਕਾਂ ਨੂੰ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ 13 ਸ਼ਖ਼ਸੀਅਤਾਂ ਨੂੰ 'ਪਦਮ ਭੂਸ਼ਣ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਪੁਰਸਕਾਰਾਂ ਦੀ ਇਹ ਲਿਸਟ ਦੇਸ਼ ਦੇ ਵਿਕਾਸ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਹੀਰਿਆਂ ਦੀ ਕਦਰ ਕਰਦੀ ਹੈ।
ਇੱਥੇ ਕਲਿੱਕ ਕਰਕੇ ਦੇਖੋ ਪੂਰੀ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਆਪ੍ਰੇਸ਼ਨ ਸਿੰਦੂਰ' ਨੇ ਉਡਾਏ ਪਾਕਿਸਤਾਨ ਦੇ ਹੋਸ਼! ਸਵਿਸ ਰਿਪੋਰਟ 'ਚ ਦਾਅਵਾ, 'ਗੋਡੇ ਟੇਕਣ ਲਈ ਹੋਇਆ ਸੀ ਮਜਬੂਰ'
NEXT STORY