ਸ਼੍ਰੀਨਗਰ (ਭਾਸ਼ਾ) - ਸੋਸ਼ਲ ਮੀਡੀਆ ’ਤੇ ਇਕ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਇਕ ਲਾਪਤਾ ਸੈਨਿਕ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਵੀਡੀਓ ਵਿਚ ਸੈਨਿਕ ਨੇ ਦਾਅਵਾ ਕੀਤਾ ਸੀ ਕਿ ਪਹਿਲਗਾਮ ਅੱਤਵਾਦੀ ਹਮਲਾ ਇਕ ‘ਅੰਦਰੂਨੀ ਸਾਜ਼ਿਸ਼’ ਸੀ। ਪੁਲਸ ਅਨੁਸਾਰ ਸਿਪਾਹੀ ਦਲਹੀਰ ਮੁਸ਼ਤਾਕ ਸੋਫੀ ਰਾਸ਼ਟਰੀ ਰਾਈਫਲਜ਼ ਦਾ ਸਿਪਾਹੀ ਹੈ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ ਦਾ ਰਹਿਣ ਵਾਲਾ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ, ‘ਗੁੰਮਸ਼ੁਦਾ ਹੋਣ ਦੀ ਰਿਪੋਰਟ 11 ਮਾਰਚ 2025 ਨੂੰ ਦਰਜ ਕਰਵਾਈ ਗਈ ਸੀ।’ ਸੋਸ਼ਲ ਮੀਡੀਆ ’ਤੇ ਉਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਐੱਫ. ਆਈ. ਆਰ. ਵਿਚ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੁੜ ਲਾਜ਼ਮੀ ਹੋਇਆ ਮਾਸਕ, ਹੋ ਜਾਓ ਸਾਵਧਾਨ, ਜਾਰੀ ਹੋਈ ਚਿਤਾਵਨੀ
ਆਟੋ ਰਿਕਸ਼ਾ ਤੇ ਡੰਪਰ ਦੀ ਜ਼ਬਰਦਸਤ ਟੱਕਰ, ਦਰਦਨਾਕ ਹਾਦਸੇ 'ਚ ਛੇ ਲੋਕਾਂ ਦੀ ਮੌਤ
NEXT STORY