ਨੈਸ਼ਨਲ ਡੈਸਕ- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 26 ਲੋਕਾਂ ਦੀ ਜਾਨ ਚਲੀ ਗਈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਮਲੇ 'ਚ ਬਚੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਧਰਮ ਪੁੱਛ ਕੇ ਗੋਲੀ ਮਾਰੀ ਸੀ ਅਤੇ ਕੁਝ ਲੋਕਾਂ ਨੇ ਕਿਹਾ ਕਿ ਅੱਤਵਾਦੀ ਕਲਮਾ ਪੜ੍ਹਨ ਲਈ ਕਹਿ ਰਹੇ ਸਨ। ਕੀ ਤੁਹਾਨੂੰ ਪਤਾ ਹੈ ਕਿ ਆਖ਼ਰ ਅੱਤਵਾਦੀ ਜੋ ਕਲਮਾ ਪੜ੍ਹਨ ਲਈ ਕਹਿ ਰਹੇ ਸਨ, ਉਸ ਦਾ ਮਤਲਬ ਕੀ ਹੁੰਦਾ ਹੈ।
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਕਲਮਾ ਦਾ ਮਤਲਬ
ਕਲਮਾ ਇਸਲਾਮ ਦਾ ਅਹਿਮ ਹਿੱਸਾ ਹੈ, ਇਹ ਇਕ ਤਰ੍ਹਾਂ ਦੀ ਕਸਮ (ਸਹੁੰ) ਹੈ ਅਤੇ ਇਸਲਮਾ 'ਚ ਆਉਣ ਤੋਂ ਪਹਿਲੇ ਇਸ ਨੂੰ ਪੜ੍ਹਨਾ ਜ਼ਰੂਰੀ ਹੁੰਦਾ ਹੈ। ਯਾਨੀ ਜਿਸ ਤਰ੍ਹਾਂ ਇਕ ਸਰਕਾਰੀ ਅਫ਼ਸਰ ਸਹੁੰ ਚੁੱਕ ਕੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਦਾ ਹੈ, ਉਸੇ ਤਰ੍ਹਾਂ ਇਸਲਾਮ 'ਚ ਪ੍ਰਵੇਸ਼ ਕਰਨ ਵਾਲਾ ਵਿਅਕਤੀ ਅੱਲਾਹ ਅਤੇ ਉਸ ਦੇ ਆਖ਼ਰੀ ਪੈਗੰਬਰ ਮੁਹੰਮਦ 'ਤੇ ਵਿਸ਼ਵਾਸ ਦੀ ਸਹੁੰ ਚੁੱਕਦਾ ਹੈ। ਉਰਦੂ 'ਚ ਇਸ ਦਾ ਮਤਲਬ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ ਹੈ। ਕਲਮਾ 2 ਹਿੱਸਿਆਂ 'ਚ ਪੜ੍ਹਿਆ ਜਾਂਦਾ ਹੈ। ਆਮ ਤੌਰ 'ਤੇ ਇਸਲਾਮ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਕਲਮਾ ਆਉਂਦਾ ਹੈ ਅਤੇ ਉਹ ਇਸ ਨੂੰ ਰੋਜ਼ਾਨਾ ਪੜ੍ਹਦੇ ਹਨ। ਹਾਲਾਂਕਿ ਜ਼ਬਰਨ ਕਿਸੇ ਨੂੰ ਕਲਮਾ ਪੜ੍ਹਵਾਉਣਾ ਗੁਨਾਹ ਹੈ।
ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail
22 ਅਪ੍ਰੈਲ ਨੂੰ ਹੋਇਆ ਸੀ ਹਮਲਾ
ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਦੁਪਹਿਰ ਨੂੰ ਹੋਏ ਇੱਕ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਇਹ 2019 'ਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ 'ਚ ਸਭ ਤੋਂ ਵੱਡਾ ਹਮਲਾ ਹੈ। ਪੁਲਵਾਮਾ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਉੱਥੇ ਹੀ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਕਲਮਾ ਵਰਗੇ ਪਵਿੱਤਰ ਸ਼ਬਦ ਨੂੰ ਆਪਣੇ ਨਾਪਾਕ ਇਰਾਦਿਆਂ ਲਈ ਵਰਤ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੀ ਬਰਬਰਤਾ ਇਸਲਾਮ ਦੀਆਂ ਸੱਚੀਆਂ ਸਿੱਖਿਆਵਾਂ ਨੂੰ ਬਦਨਾਮ ਕਰਨ ਅਤੇ ਮਨੁੱਖਾਂ 'ਚ ਨਫ਼ਰਤ ਫੈਲਾਉਣ ਲਈ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲਾ ; ਜਦੋਂ 'ਕਲਮਾ' ਪੜ੍ਹ ਇਸ ਵਿਅਕਤੀ ਨੇ ਬਖ਼ਸ਼ਾ ਲਈ ਆਪਣੀ ਜਾਨ...
NEXT STORY