ਸ਼੍ਰੀਨਗਰ- ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਕਸ਼ਮੀਰ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸਥਿਤ ਲਗਭਗ 50 ਜਨਤਕ ਪਾਰਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਲਈ ਖ਼ਤਰੇ ਦੇ ਮੱਦੇਨਜ਼ਰ ਕਸ਼ਮੀਰ ਦੇ 87 ਜਨਤਕ ਪਾਰਕਾਂ 'ਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਇਕ ਚੱਲ ਰਹੀ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਸੂਚੀ 'ਚ ਹੋਰ ਥਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਬੰਦ ਕੀਤੇ ਗਏ ਸੈਲਾਨੀ ਸਥਾਨ ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ 'ਚ ਸਥਿਤ ਸਨ ਅਤੇ ਇਨ੍ਹਾਂ 'ਚ ਪਿਛਲੇ 10 ਸਾਲਾਂ ਵਿੱਚ ਖੋਲ੍ਹੇ ਗਏ ਕੁਝ ਨਵੇਂ ਸਥਾਨ ਵੀ ਸ਼ਾਮਲ ਹਨ।
ਸੈਲਾਨੀਆਂ ਲਈ ਪਾਬੰਦੀਸ਼ੁਦਾ ਥਾਵਾਂ 'ਚ ਦੁੱਧਪਥਰੀ, ਕੋਕਰਨਾਗ, ਡਕਸੁਮ, ਸਿੰਥਨ ਟੌਪ, ਅਚਬਲ, ਬੰਗਸ ਘਾਟੀ, ਮਾਰਗਨ ਟੌਪ ਅਤੇ ਤੋਸਾਮੈਦਾਨ ਸ਼ਾਮਲ ਹਨ। ਅਧਿਕਾਰੀਆਂ ਨੇ ਇਸ ਸਬੰਧ 'ਚ ਕੋਈ ਰਸਮੀ ਹੁਕਮ ਜਾਰੀ ਨਹੀਂ ਕੀਤਾ ਹੈ ਪਰ ਇਨ੍ਹਾਂ ਥਾਵਾਂ 'ਤੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ। ਦੱਖਣੀ ਕਸ਼ਮੀਰ ਦੇ ਕਈ 'ਮੁਗਲ ਗਾਰਡਨ' ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰਨ ਦਾ ਫੈਸਲਾ ਪਹਿਲਗਾਮ ਦੇ ਬੈਸਰਨ 'ਚ ਹੋਏ ਅੱਤਵਾਦੀ ਹਮਲੇ ਤੋਂ ਇਕ ਹਫ਼ਤੇ ਬਾਅਦ ਲਿਆ ਗਿਆ ਸੀ। 22 ਅਪ੍ਰੈਲ ਨੂੰ ਹੋਏ ਇਸ ਹਮਲੇ 'ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਤੇ ਭਾਰਤ ਦੀ ਇੱਕ ਹੋਰ Strike! ਹੁਣ ਕੱਟੀ ਜਾ ਸਕਦੀ ਹੈ ਇਹ ਸਪਲਾਈ
NEXT STORY