ਨਵੀਂ ਦਿੱਲੀ- ਪਹਿਲਗਾਮ ਹਮਲੇ ’ਤੇ ਆਪਣੇ ਬਿਆਨਾਂ ਤੋਂ ਬਾਅਦ ਪਾਕਿਸਤਾਨ ’ਚ ਚਰਚਾ ਤੇ ਭਾਰਤ ’ਚ ਆਲੋਚਨਾ ਦਾ ਸ਼ਿਕਾਰ ਬਣੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਪ੍ਰਤੀਕਿਰਿਆ ਦਿੱਤੀ। ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਬਾਗੀ ਹੋ ਸਕਦਾ ਹੈ ਪਰ ਗੱਦਾਰ ਨਹੀਂ। ਉਨ੍ਹਾਂ ਪਹਿਲਗਾਮ ਹਮਲੇ ਸਬੰਧੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਉਨ੍ਹਾਂ ਮੋਦੀ ’ਤੇ ਨਿੱਜੀ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਡਰਪੋਕ ਤਕ ਕਿਹਾ। ਇਕ ਇੰਟਰਵਿਊ ਦੌਰਾਨ ਮਲਿਕ ਨੇ ਪਹਿਲਗਾਮ ਹਮਲੇ ਬਾਰੇ ਸਰਕਾਰ ਨੂੰ ਸਵਾਲ ਕੀਤੇ ਸਨ ਤੇ ਉਸ ’ਤੇ ਸੁਰੱਖਿਆ ’ਚ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਮੋਦੀ ਨੂੰ ਇਸ ਨਾਕਾਮੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਮਲਿਕ ਦਾ ਇਹ ਬਿਆਨ ਪਾਕਿਸਤਾਨ ’ਚ ਚਰਚਾ ਦਾ ਵਿਸ਼ਾ ਬਣਿਆ। ਕਈ ਪਾਕਿਸਤਾਨੀ ਆਗੂਆਂ ਤੇ ਫੌਜ ਨੇ ਆਪਣੇ ਬਚਾਅ ਲਈ ਉਨ੍ਹਾਂ ਦੇ ਬਿਆਨ ਦੀ ਵਰਤੋਂ ਕੀਤੀ ਤੇ ਭਾਰਤ ਸਰਕਾਰ ’ਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ’ਤੇ ਮਲਿਕ ਨੂੰ ਟ੍ਰੋਲ ਕਰ ਰਹੇ ਸਨ। ਮਲਿਕ ਨੇ ‘ਐਕਸ’ ’ਤੇ ਕਿਹਾ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ’ਤੇ ਮੈਨੂੰ ਨਿਸ਼ਾਨਾ ਬਣਾ ਰਹੇ ਹਨ, ਮੇਰੇ ਵਿਰੁੱਧ ਫਜ਼ੂਲ ਗੱਲਾਂ ਲਿਖ ਰਹੇ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸਾਨ ਭਾਈਚਾਰੇ ਦਾ ਪੁੱਤਰ ਹਾਂ। ਮੈਂ ਬਾਗੀ ਹੋ ਸਕਦਾ ਹਾਂ ਪਰ ਗੱਦਾਰ ਬਣਨਾ ਮੇਰੇ ਸੁਭਾਅ ’ਚ ਨਹੀਂ ਹੈ। ਮਲਿਕ ਨੇ ਕਿਹਾ ਕਿ ਮੈਂ ਝੁਕਣਾ ਨਹੀਂ ਜਾਣਦਾ। ਸਰਕਾਰ ਪ੍ਰਤੀ ਮੇਰੇ ਸਵਾਲ ਬਣੇ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਲੱਗੇਗਾ ਬਿਜਲੀ ਦਾ ਝਟਕਾ! ਮਈ-ਜੂਨ 'ਚ ਵਧਣਗੇ ਬਿੱਲ, 10% ਤੱਕ ਹੋ ਸਕਦੀ ਮਹਿੰਗੀ
NEXT STORY