ਨਵੀਂ ਦਿੱਲੀ : ਪਾਕਿਸਤਾਨ ਵਿਖੇ ਗੁਰਦੁਆਰਿਆਂ ਦਾ ਰਖ-ਰਖਾਵ ਵੇਖ ਰਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਪੂਰਣ ਖੁਦ ਮੁਖਤਿਆਰੀ ਦੇਣ ਦੀ ਮੰਗ ਉੱਠੀ ਹੈ। ਧਾਰਮਿਕ ਪਾਰਟੀ ਜਾਗੋ ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਸਬੰਧ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਲੀ ਸਥਿੱਤ ਪਾਕਿਸਤਾਨੀ ਦੂਤਘਰ ਦੇ ਮਾਧਿਅਮ ਨਾਲ ਭੇਜੇ ਪੱਤਰ ਵਿੱਚ ਇਹ ਮੰਗ ਚੁੱਕੀ ਹੈ। ਨਾਲ ਹੀ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਕਮੇਟੀ ਨੂੰ ਰਬੜ ਸਟੈਂਪ ਦੀ ਤਰ੍ਹਾਂ ਚਲਾ ਰਹੇ ਇਵੈਕੁਈ ਟਰੱਸਟ ਪ੍ਰਾਪਟਰੀ ਬੋਰਡ (ਇ.ਟੀ.ਪੀ.ਬੀ.) ਦਾ ਚੇਅਰਮੈਨ ਕਿਸੇ ਗੈਰ ਮੁਸਲਮਾਨ ਨੂੰ ਲਾਕੇ ਸਾਰੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਦਾ ਮਾਲਿਕਾਨਾ ਹੱਕ ਬੋਰਡ ਤੋਂ ਪਾਕਿਸਤਾਨ ਕਮੇਟੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਮੁੰਤਕਿਲ ਕਰਨ ਦੀ ਵਕਾਲਤ ਵੀ ਕੀਤੀ ਹੈ। ਨਾਲ ਹੀ ਗੁਰੂ ਨਾਨਕ ਦੇਵ ਜੀ ਤੇ ਮਹਾਰਾਜਾ ਰਣਜੀਤ ਸਿੰਘ ਖਿਲਾਫ ਪਾਕਿਸਤਾਨ ਦੇ ਮੌਲਾਨਾ ਖਾਦਿਮ ਰਿਜਵੀ ਵਲੋਂ ਕੀਤੀ ਗਈ ਇਤਰਾਜ਼ ਯੋਗ ਟਿੱਪਣੀ ਲਈ ਰਿਜਵੀ ਖਿਲਾਫ ਈਸ਼ ਨਿੰਦਾ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਜੀ. ਕੇ. ਨੇ ਕਿਹਾ ਕਿ ਇਮਰਾਨ ਖਾਨ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ ਕੇ ਸਿੱਖ ਜਗਤ ਦੀਆਂ ਉਮੀਦਾਂ ਨੂੰ ਖੰਭ ਲਗਾ ਦਿੱਤੇ ਹਨ। ਇਮਰਾਨ ਖਾਨ ਦਾ ਨਾਂਅ ਸਿੱਖਾਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ ਹੈ। ਇਸ ਲਈ ਸਿੱਖ ਹਿਤਾਂ ਲਈ ਹੋਰ ਫੈਸਲੇ ਲੈਣ ਲਈ ਇਮਰਾਨ ਨੂੰ ਉਦਾਰਤਾ ਦਿਖਾਉਣੀ ਚਾਹੀਦੀ ਹੈ। ਇਮਰਾਨ ਲਈ ਸਭ ਤੋਂ ਵਡਾ ਕੰਮ ਗੁਰਦਵਾਰਿਆਂ ਦੀਆਂ ਜਮੀਨਾਂ ਦਾ ਮਾਲਿਕਾਨਾ ਹੱਕ ਸਿੱਖਾਂ ਦੇ ਮੌਜੂਦਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਮੁੰਤਕਿਲ ਕਰਣਾ ਸਭ ਤੋਂ ਅਹਿਮ ਕਾਰਜ ਹੋ ਸਕਦਾ ਹੈ। ਇਸ ਲਈ ਪਾਕਿਸਤਾਨ ਵਿੱਚ ਖੰਡਿਤ ਹਾਲਤ ਵਿੱਚ ਪਏ ਅਣਗਿਣਤ ਇਤਿਹਾਸਿਕ ਗੁਰਦਵਾਰਿਆਂ ਦਾ ਸੁਧਾਰ ਕਰਨ ਦੀ ਜ਼ਿੰਮੇਦਾਰੀ ਬੋਰਡ ਤੋਂ ਲੈ ਕੇ ਕਮੇਟੀ ਨੂੰ ਪਾਕਿਸਤਾਨ ਸਰਕਾਰ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਬੋਰਡ ਇਸ ਸਮੇਂ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ। ਇੱਥੇ ਕਾਰਨ ਹੈ ਕਿ ਸ਼ਰਨਾਰਥੀ ਜਮੀਨਾਂ ਨੂੰ ਸੰਭਾਲਣ ਦੀ ਜਗ੍ਹਾ ਬੋਰਡ ਉਨ੍ਹਾਂ ਉੱਤੇ ਭੂਮਾਫੀਆ ਦਾ ਕਬਜਾ ਕਰਵਾਉਂਦੇ ਹੋਏ ਉਨ੍ਹਾਂ ਨੂੰ ਖੁਰਦ-ਮੁਰਦ ਕਰਨ ਦਾ ਮਾਧਿਅਮ ਬੰਨ ਗਿਆ ਹੈ।
ਨਕਸਲੀਆਂ ਨੇ ਘਰ 'ਚ ਵੜ੍ਹ ਕੇ 17 ਸਾਲਾ ਲੜਕੇ ਨੂੰ ਮਾਰੀ ਗੋਲੀ, ਮੌਤ
NEXT STORY