ਨਵੀਂ ਦਿੱਲੀ— ਪਾਕਿਸਤਾਨ 'ਚ 60 ਘੰਟੇ ਬਿਤਾ ਕੇ ਵਾਪਸ ਆਏ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਅਤੇ ਪਸਲੀ 'ਚ ਸੱਟ ਲੱਗੀ ਹੈ। ਆਰਮੀ ਦੇ ਰਿਸਰਚ ਐਂਡ ਰੇਫਲਰ ਹਸਪਤਾਲ 'ਚ ਹੋਈ ਮੈਡੀਕਲ ਜਾਂਚ 'ਚ ਇਹ ਗੱਲ ਸਾਹਮਣੇ ਆਈਹੈ। ਸੂਤਰਾਂ ਅਨੁਸਾਰ ਐੱਮ.ਆਰ.ਆਈ. ਸਕੈਨ 'ਚ ਕੋਈ ਬੱਗ ਨਹੀਂ ਮਿਲਿਆ ਹੈ, ਪਰ ਰੀੜ੍ਹ ਦੇ ਹੇਠਲੇ ਹਿੱਸੇ 'ਚ ਸੱਟ ਲੱਗੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸੱਟ ਉਨ੍ਹਾਂ ਨੂੰ ਮਿਗ-21 ਤੋਂ ਵੱਖ ਹੋ ਕੇ ਪੈਰਾਸ਼ੂਟ ਤੋਂ ਜ਼ਮੀਨ 'ਤੇ ਉਤਰਨ ਦੌਰਾਨ ਲੱਗੀ ਹੋਵੇਗੀ।
ਸੂਤਰਾਂ ਅਨੁਸਾਰ ਪੈਰਾਸ਼ੂਟ ਰਾਹੀਂ ਹੇਠਾਂ ਉਤਰਨ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੀ ਪਸਲੀ 'ਚ ਸੱਟ ਲੱਗ ਗਈ ਸੀ। ਫਿਲਹਾਲ ਹਸਪਤਾਲ 'ਚ ਉਨ੍ਹਾਂ ਦੇ ਕੁਝ ਹੋਰ ਚੈਕਅੱਪ ਅਤੇ ਟਰੀਟਮੈਂਟ ਹੋਣੇ ਬਾਕੀ ਹਨ। ਪੀ.ਓ.ਕੇ. 'ਚ ਉਤਰਨ ਤੋਂ ਬਾਅਦ ਲੋਕਾਂ ਨੇ ਵਿੰਗ ਕਮਾਂਡਰ ਨੂੰ ਘੇਰ ਲਿਆ ਸੀ ਅਤੇ ਕੁਝ ਲੋਕਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਸਲੀ 'ਚ ਸੱਟ ਲੱਗਣ ਦੀ ਗੱਲ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਪਾਇਲਟ ਨੇ ਮਿਗ-21 ਜਹਾਜ਼ ਰਾਹੀਂ ਪਾਕਿਸਤਾਨ ਦੇ ਫਾਈਟਰ ਜੈੱਟ ਐੱਫ-16 ਨੂੰ ਮਾਰ ਸੁੱਟਿਆ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਵੀ ਪਾਕਿਸਤਾਨੀ ਫੌਜ ਦੇ ਨਿਸ਼ਾਨੇ 'ਤੇ ਆ ਗਿਆ ਸੀ ਅਤੇ ਉਨ੍ਹਾਂ ਨੂੰ ਪੈਰਾਸ਼ੂਟ ਦੇ ਸਹਾਰੇ ਹੇਠਾਂ ਉਤਰਨਾ ਪਿਆ ਸੀ। ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਡਿੱਗੇ ਸਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਹਿਰਾਸਤ 'ਚ ਲੈ ਲਿਆ ਸੀ।
ਮਹਾਸ਼ਿਵਰਾਤਰੀ ਮੌਕੇ ਕੁੰਭ ਮੇਲੇ 'ਚ ਚੱਲਣਗੀਆਂ 300 ਸ਼ਟਲ ਬੱਸਾਂ
NEXT STORY