ਜੰਮੂ- ਪਾਕਿਸਤਾਨੀ ਰੇਂਜਰਸਾਂ ਨੇ ਵੀਰਵਾਰ ਨੂੰ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਜ਼ਿਲੇ ਦੇ ਕੁਝ ਪਿੰਡਾਂ ਅਤੇ 5 ਸਰਹੱਦੀ ਚੌਕੀਆਂ 'ਤੇ ਭਾਰੀ ਗੋਲੀਬਾਰੀ ਕੀਤੀ ਅਤੇ ਮੋਟਰਾਰ ਦਾਗੇ, ਜਿਸ ਕਾਰਨ 4 ਲੋਕ ਜ਼ਖਮੀ ਹੋਹ ਗਏ। ਜ਼ਿਕਰਯੋਗ ਹੈ ਬੁੱਧਵਾਰ ਨੂੰ ਵੀ ਪਾਕਿਸਤਾਨੀ ਰੇਂਜਰਸਾਂ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਜੰਮੂ ਦੀ ਪ੍ਰਸਤਾਵਤ ਯਾਤਰਾ ਤੋਂ ਪਹਿਲਾਂ ਪਾਕਿਸਤਾਨ ਵਲੋਂ ਹੋ ਰਹੀ ਗੋਲੀਬਾਰੀ ਦੇ ਜਵਾਬ 'ਚ ਬੀ. ਐਸ. ਐਫ. ਦੇ ਜਵਾਨਾਂ ਨੇ ਪ੍ਰਭਾਵੀ ਢੰਗ ਨਾਲ ਕਾਰਵਾਈ ਕੀਤੀ। ਬੀ. ਐਸ. ਐਫ. ਦੇ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਸਾਂ ਨੇ ਜੰਮੂ ਜ਼ਿਲੇ ਦੇ ਆਰ. ਐਸ. ਪੁਰਾ ਸੈਕਟਰ ਦੇ ਨੇੜੇ ਦੇਰ ਰਾਤ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਅਤੇ ਮੋਟਰਾਰ ਦਾਗਣੇ ਸ਼ੁਰੂ ਕੀਤੇ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਰੇਂਜਰਸਾਂ ਨੇ 3 ਵਜ ਕੇ 50 ਮਿੰਟ 'ਤੇ 81 ਐਮ. ਐਮ. ਮੋਟਰਾਰ ਦਾਗੇ।
ਮੋਦੀ ਦੇ ਵਾਰਾਨਸੀ ਦੌਰੇ 'ਤੇ ਮੁੜ ਫਿਰਿਆ 'ਪਾਣੀ'
NEXT STORY