ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਅੱਤਵਾਦ ਅਤੇ ਵਪਾਰ ਨਾਲੋ-ਨਾਲ ਨਹੀਂ ਚੱਲ ਸਕਦੇ। ਐਤਵਾਰ ਨੂੰ ਅਹਿਮਦਾਬਾਦ ਨਗਰ ਨਿਗਮ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਤੇ ਉਦਘਾਟਨ ਕਰਦਿਆਂ ਉਨ੍ਹਾਂ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਥਿਆਰਬੰਦ ਫੌਜਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਜੇ ਪਾਕਿ ਅੱਤਵਾਦ ਨਹੀਂ ਰੋਕਦਾ ਤਾਂ ਉਸ ਨੂੰ ਸਿੰਧੂ ਨਦੀ ਤੋਂ ਪਾਣੀ ਦੀ ਇਕ ਬੂੰਦ ਵੀ ਨਹੀਂ ਮਿਲੇਗੀ। ਅਸੀਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਹੈ। ਉਸ ਦੇ ਹਵਾਈ ਅੱਡੇ ਤਬਾਹ ਕਰ ਦਿੱਤੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ। ਗੁਆਂਢੀ ਦੇਸ਼ ਨੂੰ ਚਿਤਾਵਨੀ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਉਹ ਜਦੋਂ ਤੱਕ ਅੱਤਵਾਦ ਦੇ ਵਪਾਰ ਨੂੰ ਨਹੀਂ ਰੋਕਦਾ, ਸਿੰਧੂ ਦੇ ਪਾਣੀ ਦੀ ਹਰ ਬੂੰਦ ਲਈ ਤਰਸਦਾ ਰਹੇਗਾ। ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਜੇ ਪਾਕਿ ਅੱਤਵਾਦ ਨੂੰ ਪਨਾਹ ਦੇਣੀ ਚਾਹੁੰਦਾ ਹੈ ਤਾਂ ਫਿਰ ਆਪਣੇ ਹੋਰ ਸਭ ਕਾਰੋਬਾਰ ਬੰਦ ਕਰ ਦੇਵੇ।
ਇਹ ਵੀ ਪੜ੍ਹੋ- ਇਕ ਹੋਰ ਅੱਤਵਾਦੀ ਹਮਲਾ ! ਹੁਣ ਫਰਟੀਲਿਟੀ ਕਲੀਨਿਕ ਨੇੜੇ ਹੋਇਆ ਜ਼ਬਰਦਸਤ ਧਮਾਕਾ
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਉਹ ਸਿਰਫ਼ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਨੂੰ ਵਾਪਸ ਲੈਣ ਤੇ ਅੱਤਵਾਦ ਨੂੰ ਖਤਮ ਕਰਨ ਬਾਰੇ ਹੀ ਹੋਵੇਗੀ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਹਥਿਆਰਬੰਦ ਫੋਰਸਾਂ ਦੇ ਮਾਣ ’ਚ ਗੁਜਰਾਤ ਦੇ ਅਹਿਮਦਾਬਾਦ ’ਚ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ। ਇਸ ਦੌਰਾਨ ਅਮਿਤ ਸ਼ਾਹ ਨੂੰ ਭਾਰੀ ਭੀੜ ਦਰਮਿਆਨ ਰਾਸ਼ਟਰੀ ਝੰਡਾ ਫੜ ਕੇ ਤੁਰਦੇ ਦੇਖਿਆ ਗਿਆ।
ਤਿਰੰਗਾ ਫੜ ਕੇ ਗ੍ਰਹਿ ਮੰਤਰੀ ਨਲ ਸਰੋਵਰ ਚੌਕੜੀ ਤੋਂ ਏਕਲਿੰਗਜੀ ਰੋਡ ’ਤੇ ਮਹਾਰਾਣਾ ਪ੍ਰਤਾਪ ਚੌਕ ਤੱਕ ਪੈਦਲ ਚੱਲੇ। ਇੱਥੇ ਉਨ੍ਹਾਂ 16ਵੀਂ ਸਦੀ ਦੇ ਮਹਾਨ ਯੋਧੇ ਦੀ ਮੂਰਤੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਗੁਜਰਾਤ ਭਾਜਪਾ ਨੇ ਕਿਹਾ ਕਿ ਸਾਨੰਦ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਲੋਕ, ਸਮਾਜਿਕ ਤੇ ਸਿਆਸੀ ਨੇਤਾ ਤਿਰੰਗਾ ਯਾਤਰਾ ’ਚ ਸ਼ਾਮਲ ਹੋਏ । ਉਨ੍ਹਾਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ ਤੇ ਹਥਿਆਰਬੰਦ ਫੋਰਸਾਂ ਦੀ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕੀਤਾ। ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਜਪਾ ਹਥਿਆਰਬੰਦ ਫੋਰਸਾਂ ਦੇ ਸਨਮਾਨ ’ਚ ਪੂਰੇ ਦੇਸ਼ ’ਚ ਤਿਰੰਗਾ ਯਾਤਰਾ ਦਾ ਆਯੋਜਨ ਕਰ ਰਹੀ ਹੈ।
ਇਹ ਵੀ ਪੜ੍ਹੋ- ਅਗਨੀਕਾਂਡ ਦੇ ਪੀੜਤਾਂ ਲਈ PMO ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NSA ਅਜੀਤ ਡੋਵਾਲ ਨੇ ਈਰਾਨ ਦੇ ਸਕਿਓਰਿਟੀ ਚੀਫ ਨੂੰ ਲਾਇਆ ਫੋਨ, ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ
NEXT STORY