ਨਵੀਂ ਦਿੱਲੀ - ਧਾਰਾ 370 ਵਿੱਚ ਸੋਧ ਤੋਂ ਬਾਅਦ ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਖ਼ਿਲਾਫ਼ ਇੱਕ ਨਵੇਂ ਮਸਲੇ 'ਤੇ ਇਤਰਾਜ਼ ਜਤਾਇਆ ਹੈ। ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਸਿੰਧ ਕਮਿਸ਼ਨ ਦੇ ਕਮਿਸ਼ਨਰਾਂ ਦੀ ਹੋਈ ਬੈਠਕ ਦੌਰਾਨ ਪਾਕਿਸਤਾਨ ਨੇ ਜੰਮੂ ਕਸ਼ਮੀਰ ਵਿੱਚ ਪਾਕਲ ਦੁਲ ਅਤੇ ਲੋਉਰ ਕਲਨਾਈ ਪਣ ਬਿਜਲੀ ਪਲਾਂਟਾਂ ਦੇ ਡਿਜ਼ਾਈਨ ਨੂੰ ਲੈ ਕੇ ਇਤਰਾਜ਼ ਜਤਾਇਆ। ਹਾਲਾਂਕਿ ਭਾਰਤ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਡਿਜ਼ਾਈਨ ਨੂੰ ਜਾਇਜ਼ ਠਹਿਰਾਇਆ ਹੈ। ਧਾਰਾ 370 ਵਿੱਚ ਫੇਰਬਦਲ ਤੋਂ ਬਾਅਦ ਪਾਕਿਸਤਾਨ ਨੇ ਇਸ ਪ੍ਰੋਜੈਕਟ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਮੰਗੀ ਸੀ।
ਦੋਨਾਂ ਦੇਸ਼ਾਂ ਵਿਚਾਲੇ ਇਸ ਬੈਠਕ ਵਿੱਚ ਸਿੰਧ ਪਾਣੀ ਸਮਝੌਤੇ ਦੇ ਤਹਿਤ ਕਈ ਮਾਮਲਿਆਂ 'ਤੇ ਚਰਚਾ ਕੀਤੀ ਗਈ। ਇਹ ਬੈਠਕ ਦੋ ਸਾਲ ਬਾਅਦ ਆਯੋਜਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਹ ਬੈਠਕ ਸਾਲ 2018 ਵਿੱਚ ਹੋਈ ਸੀ। ਇਸ ਬੈਠਕ ਵਿੱਚ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਵਿੱਚ ਭਾਰਤ ਦੇ ਸਿੰਧ ਕਮਿਸ਼ਨ ਦੇ ਕਮਿਸ਼ਨਰ ਯੂਕੇ ਸਕਸੇਨਾ ਨੇ ਕੀਤਾ। ਉਨ੍ਹਾਂ ਨਾਲ ਕੇਂਦਰੀ ਪਾਣੀ ਕਮਿਸ਼ਨ, ਕੇਂਦਰੀ ਬਿਜਲੀ ਅਥਾਰਟੀ ਅਤੇ ਨੈਸ਼ਨਲ ਹਾਈਡ੍ਰੋ ਇਲੈਕਟ੍ਰਿਕ ਊਰਜਾ ਨਿਗਮ ਦੇ ਸਲਾਹਕਾਰ ਵੀ ਮੌਜੂਦ ਸਨ।
ਭਾਰਤ ਨੇ ਇਨ੍ਹਾਂ ਇਲਾਕਿਆਂ ਵਿੱਚ ਕਈ ਪਣ ਬਿਜਲੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਦੁਰਬੁਕ ਸ਼ਯੋਕ (19 ਮੈਗਾਵਾਟ), ਸ਼ਾਂਕੂ (18.5 ਮੈਗਾਵਾਟ), ਨਿਮੂ ਚਿਲਿੰਗ (24 ਮੈਗਾਵਾਟ), ਰੋਂਗਡੂ (12 ਮੈਗਾਵਾਟ), ਰਤਨ ਨਾਗ (10.5 ਮੈਗਾਵਾਟ) ਉਥੇ ਹੀ ਕਾਰਗਿਲ ਲਈ ਮੰਗਦੁਮ ਸੰਗਰਾ (19 ਮੈਗਾਵਾਟ), ਕਾਰਗਿਲ ਹੁੰਦੇਰਮਨ (25 ਮੈਗਾਵਾਟ) ਅਤੇ ਤਮਾਸ਼ (12 ਮੈਗਾਵਾਟ) ਪ੍ਰਾਜੈਕਟ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪ੍ਰਧਾਨ ਮੰਤਰੀ ਨੇ 21 ਸਾਲਾਂ ’ਚ ਕੋਈ ਛੁੱਟੀ ਨਹੀਂ ਲਈ
NEXT STORY