ਨੌਸ਼ਹਿਰਾ/ਸ਼੍ਰੀਨਗਰ— ਪਾਕਿਸਤਾਨ ਦੀ ਫੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਸ਼ਨੀਵਾਰ ਭਾਰਤ ਦੀਆਂ ਮੋਹਰਲੀਆਂ ਚੌਕੀਆਂ ਅਤੇ ਰਿਹਾਇਸ਼ੀ ਟਿਕਾਣਿਆਂ 'ਤੇ ਗੋਲਾਬਾਰੀ ਕੀਤੀ। ਮਿਲੀਆਂ ਖਬਰਾਂ ਮੁਤਾਬਕ ਨੌਸ਼ਹਿਰਾ ਸੈਕਟਰ ਦੇ ਕਲਸੀਆਂ ਅਤੇ ਬਾਬਾ ਖੋੜੀ ਖੇਤਰ 'ਚ ਮੁੱਖ ਰੂਪ ਨਾਲ ਇਹ ਗੋਲਾਬਾਰੀ ਕੀਤੀ ਗਈ। ਨਾਲ ਹੀ ਛੋਟੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਵੀ ਕੀਤੀ ਗਈ। ਗੋਲਾਬਾਰੀ ਅਤੇ ਫਾਇਰਿੰਗ ਇਕ ਘੰਟੇ ਤੋਂ ਵਧ ਸਮੇਂ ਤਕ ਚੱਲੀ। ਭਾਰਤੀ ਫੌਜ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਭਾਰਤੀ ਫੌਜ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ। ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ ਨੇ ਮੋਰਟਾਰ ਦੇ 120 ਐੱਮ. ਐੱਮ. ਦੇ ਗੋਲੇ ਦਾਗੇ।
ਓਧਰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ 'ਚੋਂ ਅੱਤਵਾਦੀਆਂ ਦੀ ਘੁਸਪੈਠ ਨੂੰ ਨਾਕਾਮ ਕਰਨ ਪਿੱਛੋਂ ਸੁਰੱਖਿਆ ਫੋਰਸਾਂ ਨੇ ਉਕਤ ਖੇਤਰ ਦੇ ਜੰਗਲਾਂ ਵਿਚੋਂ ਅੱਤਵਾਦੀਆਂ ਨੂੰ ਲੱਭਣ ਲਈ 'ਘੇਰੋ ਅਤੇ ਲੱਭੋ' ਮੁਹਿੰਮ ਸ਼ਨੀਵਾਰ ਜਾਰੀ ਰੱਖੀ ਜੋ ਰਾਤ ਦੇਰ ਗਏ ਆਖਰੀ ਖਬਰਾਂ ਆਉਣ ਵੇਲੇ ਤਕ ਵੀ ਚਲ ਰਹੀ ਸੀ।
ਸ਼ਰਦ ਪਵਾਰ ਗੱਠਜੋੜ ਬਣਾਉਣ 'ਚ ਜੁਟੇ
NEXT STORY