ਹੈਦਰਾਬਾਦ, (ਅਨਸ)- ਤੇਲੰਗਾਨਾ ਦੇ ਹੈਦਰਾਬਾਦ ’ਚ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਰਹਿਣ ਵਾਲੇ ਫਿਆਜ਼ ਅਹਿਮਦ (24) ਨੂੰ ਪਿਛਲੇ 9 ਮਹੀਨਿਆਂ ਤੋਂ ਸ਼ਹਿਰ ਦੇ ਬਹਾਦੁਰਪੁਰਾ ਥਾਣਾ ਖੇਤਰ ਅਧੀਨ ਪੈਂਦੇ ਕਿਸ਼ਨਬਾਗ ’ਚ ਆਪਣੀ ਸੱਸ ਦੇ ਘਰ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਹੈ।
ਉਸਦੇ ਜਾਅਲੀ ਦਸਤਾਵੇਜ਼ਾਂ ਰਾਹੀਂ ਆਧਾਰ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਦੌਰਾਨ ਇਹ ਮਾਮਲਾ ਸਾਹਮਣੇ ਆਇਆ। ਫਿਆਜ਼ ਦਸੰਬਰ 2018 ਵਿਚ ਸਿਲਾਈ ਉਦਯੋਗ ਵਿਚ ਰੁਜ਼ਗਾਰ ਲਈ ਦੁਬਈ ਗਿਆ ਸੀ, ਜਿੱਥੇ ਉਸਦੀ ਮੁਲਾਕਾਤ ਕਿਸ਼ਨਬਾਗ ਦੀ ਰਹਿਣ ਵਾਲੀ ਨਾਹਾ ਫਾਤਿਮਾ (29) ਨਾਲ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ 2019 ਵਿਚ ਵਿਆਹ ਕਰਵਾ ਲਿਆ।
ਲਗਭਗ ਇਕ ਸਾਲ ਪਹਿਲਾਂ ਫਾਤਿਮਾ ਦੁਬਈ ਤੋਂ ਹੈਦਰਾਬਾਦ ਪਰਤ ਆਈ ਗਈ ਸੀ ਅਤੇ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗੀ, ਜਦਕਿ ਫਿਆਜ਼ ਵਾਪਸ ਪਾਕਿਸਤਾਨ ਚਲਿਆ ਗਿਆ। ਫਾਤਿਮਾ ਦੇ ਮਾਤਾ-ਪਿਤਾ ਫਿਆਜ਼ ਕੋਲ ਪਾਕਿਸਤਾਨ ਪਹੁੰਚੇ ਅਤੇ ਉਸਨੂੰ ਹੈਦਰਾਬਾਦ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਹ ਆਧਾਰ ਕਾਰਡ ਵਰਗੇ ਪਛਾਣ ਦਸਤਾਵੇਜ਼ ਪ੍ਰਾਪਤ ਕਰਨ ਸਮੇਤ ਜ਼ਰੂਰੀ ਪ੍ਰਬੰਧ ਦੀ ਸਹੂਲਤ ਪ੍ਰਦਾਨ ਕਰਨਗੇ। ਇਸ ਤੋਂ ਬਾਅਦ ਫਾਤਿਮਾ ਦੇ ਮਾਤਾ-ਪਿਤਾ ਦੀ ਮਦਦ ਨਾਲ ਫਿਆਜ਼ ਸਾਲ 2022 ਵਿਚ ਨੇਪਾਲ ਰਸਤੇ ਭਾਰਤ ਆ ਗਿਆ।
ਗੁਜਰਾਤ ’ਚ ਹਨੂੰਮਾਨ ਦੀ ਮੂਰਤੀ ਨੂੰ ਲੈ ਕੇ ਵਿਵਾਦ, ਸਹਿਜਾਨੰਦ ਸਵਾਮੀ ਸਾਹਮਣੇ ਗੋਡੇ ਟੇਕਦੇ ਹੋਏ ਦਿਖਾਇਆ
NEXT STORY