ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਲਸ਼ਕਰ ਦਾ ਅੱਤਵਾਦੀ ਫੜ੍ਹਿਆ। ਪੁਲਸ ਦੇ ਜਨਰਲ ਡਾਇਰੈਕਟਰ ਮੁਤਾਬਕ ਇਹ ਪਾਕਿਸਤਾਨ ਲਈ ਇਕ ਜ਼ਿੰਦਾ ਸਬੂਤ ਹੈ ਕਿ ਕਿਵੇਂ ਉਹ ਅੱਤਵਾਦੀਆਂ ਨੂੰ ਤਿਆਰ ਕਰ ਇਥੇ ਭੇਜਦਾ ਹੈ। ਉਥੇ ਹੀ ਐੱਸ.ਐੱਸ.ਪੀ. ਬਾਰਾਮੂਲਾ ਨੇ ਦੱਸਿਆ ਕਿ ਇਸ ਦਾ ਟੀਚਾ ਸੀ ਬਾਰਾਮੂਲਾ 'ਚ ਮੁੜ ਅੱਤਵਾਦ ਨੂੰ ਰਿਵਾਈਵ ਕਰਵਾਉਣਾ। ਇਸ ਅੱਤਵਾਦੀ ਨੂੰ ਸੋਮਵਾਰ ਨੂੰ ਬਾਰਾਮੂਲਾ ਜ਼ਿਲੇ ਦੇ ਪੱਟਨ ਦੇ ਚੈਨਾਬਲ ਇਲਾਕੇ 'ਚ ਫੌਜ ਦੀ 29 ਰਾਸ਼ਟਰੀ ਰਾਈਫਲ (ਆਰ.ਆਰ.), ਸੀ.ਆਰ.ਪੀ.ਐੱਫ. ਤੇ ਜੰਮੂ ਕਸ਼ਮੀਰ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਵੱਲੋਂ ਫੜ੍ਹਿਆ ਗਿਆ ਸੀ। ਅੱਤਵਾਦੀਆਂ ਇਕ ਕਾਰ 'ਚ ਸਵਾਰ ਸੀ, ਜਿਸ 'ਚ ਇਕ ਸਥਾਨਕ ਕਸ਼ਮੀਰੀ ਤਫਾਜੁਲ ਚਲਾ ਰਿਹਾ ਸੀ ਪਰ ਸੁਰੱਖਿਆ ਬਲਾਂ ਦੀ ਮੁਸ਼ਤੈਦੀ ਨੇ ਇਨ੍ਹਾਂ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ।
ਸ਼੍ਰੀਨਗਰ 'ਚ ਬੁੱਧਵਾਰ ਨੂੰ ਜੰਮੂ ਕਸ਼ਮੀਰ ਪੁਲਸ ਵੱਲੋਂ ਫੜ੍ਹੇ ਗਏ ਅੱਤਵਾਦੀ ਮੁਹੰਮਦ ਵਕਾਰ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਮੌਕੇ ਜੰਮੂ-ਕਸ਼ਮੀਰ ਪੁਲਸ ਦੇ ਜਨਰਲ ਡਾਇਰੈਕਟਰ ਦਿਲਬਾਗ ਸਿੰਘ, ਫੌਜ ਦੀ 15ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਤੇ ਸੀ.ਆਰ.ਪੀ.ਐੱਫ. ਦੇ ਆਈ.ਜੀ. ਜੁਲਫਿਕਾਰ ਹਸਨ ਤੋਂ ਇਲਾਵਾ ਪੁਲਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਫੜ੍ਹਿਆ ਗਿਆ ਅੱਤਵਾਦੀ ਇਕ ਸਬੂਤ ਹੈ ਕਿ ਪਾਕਿਸਤਾਨ 'ਚ ਅੱਤਵਾਦੀ ਦੀ ਫੈਕਟਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਫੜ੍ਹੇ ਜਾਣ ਨਾਲ ਘੱਟੋਂ ਘੱਟ ਪਾਕਿਸਤਾਨ ਨੂੰ ਇਹ ਜ਼ਿੰਦਾ ਸੂਬਤ ਦਿਖਾਇਆ ਜਾਵੇਗਾ।
ਚੋਣ ਕਮਿਸ਼ਨ ਵੱਲੋਂ ਮਮਤਾ ਬੈਨਰਜੀ ਦੀ ਬਾਇਓਪਿਕ 'ਬਾਘਿਨੀ' ਬੈਨ
NEXT STORY