ਭੁਵਨੇਸ਼ਵਰ: ਓਡੀਸ਼ਾ ਦੇ ਪਾਰਾਦੀਪ ਤੱਟ ਤੋਂ ਲਗਭਗ 240 ਸਮੁੰਦਰੀ ਮੀਲ ਦੂਰ ਬੰਗਾਲ ਦੀ ਖਾੜੀ ਵਿੱਚ ਪਨਾਮਾ ਦੇ ਝੰਡੇ ਵਾਲਾ ਇੱਕ ਵੱਡਾ ਮਾਲਵਾਹਕ ਜਹਾਜ਼ 'ਐੱਮ.ਵੀ. ਓਸ਼ਨ ਵਿਨਰ' (MV Ocean Winner) ਸ਼ਨੀਵਾਰ ਨੂੰ ਸੰਪਰਕ ਟੁੱਟਣ ਤੋਂ ਬਾਅਦ ਸਮੁੰਦਰ ਵਿੱਚ ਡੁੱਬ ਗਿਆ। ਇਸ ਹਾਦਸਾਗ੍ਰਸਤ ਜਹਾਜ਼ 'ਤੇ ਚਾਲਕ ਦਲ (ਕਰੂ) ਦੇ ਕੁੱਲ 24 ਮੈਂਬਰ ਸਵਾਰ ਸਨ। ਭਾਰਤੀ ਤੱਟ ਰੱਖਿਅਕ ਬਲ (Coast Guard) ਨੇ ਮੁਸਤੈਦੀ ਦਿਖਾਉਂਦੇ ਹੋਏ ਹੁਣ ਤੱਕ 2 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਦੋਂ ਕਿ ਬਾਕੀ 22 ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਸਿੰਗਾਪੁਰ ਜਾ ਰਿਹਾ ਸੀ ਲੋਹੇ ਦੀ ਕੱਚੀ ਧਾਤ ਨਾਲ ਲੱਦਿਆ ਜਹਾਜ਼
ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਤੱਟ ਤੋਂ ਸਿੰਗਾਪੁਰ ਲਈ ਰਵਾਨਾ ਹੋਇਆ ਸੀ। ਇਸ ਜਹਾਜ਼ ਵਿੱਚ ਲੋਹੇ ਦੀ ਕੱਚੀ ਧਾਤ (Iron Ore) ਲੱਦੀ ਹੋਈ ਸੀ। ਸ਼ਨੀਵਾਰ ਨੂੰ ਅਚਾਨਕ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ, ਜਿਸ ਤੋਂ ਕੁਝ ਸਮੇਂ ਬਾਅਦ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਕੇ ਡੁੱਬ ਗਿਆ। ਫਿਲਹਾਲ ਜਹਾਜ਼ ਦੇ ਡੁੱਬਣ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਕਰੂ ਮੈਂਬਰਾਂ 'ਚ 20 ਚੀਨੀ ਨਾਗਰਿਕ ਸਨ ਸ਼ਾਮਲ
ਅਧਿਕਾਰਤ ਸੂਤਰਾਂ ਅਨੁਸਾਰ ਜਹਾਜ਼ 'ਤੇ ਸਵਾਰ ਚਾਲਕ ਦਲ ਦੇ 24 ਮੈਂਬਰਾਂ ਵਿੱਚੋਂ 20 ਚੀਨੀ ਨਾਗਰਿਕ, 3 ਮਿਆਂਮਾਰ ਦੇ ਨਾਗਰਿਕ ਅਤੇ 1 ਬੰਗਲਾਦੇਸ਼ੀ ਨਾਗਰਿਕ ਸ਼ਾਮਲ ਸੀ। ਲਾਪਤਾ ਹੋਏ ਸਾਰੇ ਲੋਕਾਂ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਇਹ ਵੀ ਪੜ੍ਹੋ : ਗੱਡੀ ਦੇ ਡੀਜ਼ਲ ਟੈਂਕ 'ਚ ਹੋਇਆ ਵੱਡਾ ਧਮਾਕਾ, 2 ਜਵਾਕਾਂ ਸਣੇ 4 ਦੀ ਮੌਤ
ਜਲ ਸੈਨਾ ਤੇ ਤੱਟ ਰੱਖਿਅਕ ਬਲ ਵੱਲੋਂ ਸਾਂਝਾ ਬਚਾਅ ਅਭਿਆਨ
ਜਹਾਜ਼ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਤੱਟ ਰੱਖਿਅਕ ਬਲ ਅਤੇ ਭਾਰਤੀ ਜਲ ਸੈਨਾ (Navy) ਨੇ ਸਾਂਝੇ ਤੌਰ 'ਤੇ ਸਮੁੰਦਰ ਵਿੱਚ ਇੱਕ ਵੱਡਾ ਸਰਚ ਅਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਸ-ਪਾਸ ਦੇ ਸਮੁੰਦਰੀ ਖੇਤਰ ਵਿੱਚ ਮੌਜੂਦ ਹੋਰਨਾਂ ਜਹਾਜ਼ਾਂ ਨੂੰ ਵੀ ਅਲਰਟ ਜਾਰੀ ਕਰਕੇ ਲਾਪਤਾ ਲੋਕਾਂ ਦੀ ਭਾਲ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ ਲਾਪਤਾ ਕਰੂ ਮੈਂਬਰਾਂ ਨੂੰ ਜਲਦ ਤੋਂ ਜਲਦ ਲੱਭਣ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੂਪੀ ਪੁਲਸ ਦੀ ਗੱਡੀ ਨਾਲ ਟਕਰਾਈ ਕਾਰ; ਜਦੋਂ ਚੈਕਿੰਗ ਕੀਤੀ ਤਾਂ ਉੱਡ ਗਏ ਹੋਸ਼
NEXT STORY