ਛੱਤਰਪੁਰ (ਭਾਸ਼ਾ)— ਮੱਧ ਪ੍ਰਦੇਸ਼ 'ਚ ਛੱਤਰਪੁਰ ਜ਼ਿਲ੍ਹੇ ਦੇ ਇਕ ਪਿੰਡ ਦੀ ਪੰਚਾਇਤ ਨੇ ਇਕ ਕਿਸਾਨ ਵਲੋਂ ਆਪਣੇ 15 ਸਾਲਾ ਬੇਟੇ ਦੇ ਮਰਨ ਤੋਂ ਬਾਅਦ 13ਵੀਂ 'ਤੇ ਰੋਟੀ ਨਾ ਕਰਨ 'ਤੇ ਕਥਿਤ ਤੌਰ 'ਤੇ ਪਰਿਵਾਰ ਬਾਈਕਾਟ ਕਰਨ ਦਾ ਫਰਮਾਨ ਸੁਣਿਆ। ਛੱਤਰਪੁਰ ਜ਼ਿਲ੍ਹੇ ਤੋਂ ਕਰੀਬ 55 ਕਿਲੋਮੀਟਰ ਦੂਰ ਰਾਜਨਗਰ ਥਾਣਾ ਖੇਤਰ ਦੇ ਖਜਵਾ ਪਿੰਡ 'ਚ ਪੰਚਾਇਤ ਨੇ 25 ਮਾਰਚ ਨੂੰ ਇਹ ਫਰਮਾਨ ਸੁਣਾਇਆ। ਪੰਚਾਇਤ ਦੇ ਇਸ ਕਦਮ ਤੋਂ ਬਾਅਦ ਪੀੜਤ ਪਰਿਵਾਰ ਪਿਛਲੇ 2 ਮਹੀਨਿਆਂ ਤੋਂ ਰਾਸ਼ਨ ਪਾਣੀ ਲਈ ਪ੍ਰੇਸ਼ਾਨ ਹੈ। ਇਸ ਸਬੰਧ 'ਚ ਫਰਿਆਦੀ ਬ੍ਰਜ ਗੋਪਾਲ ਪਟੇਲ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਰਾਜ ਨਗਰ ਥਾਣੇ 'ਚ ਸ਼ਿਕਾਇਤ ਕੀਤੀ ਅਤੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੇ ਚੱਲਦੇ ਲੱਗੇ ਲਾਕਡਾਊਨ ਕਾਰਣ ਭੀੜ ਇਕੱਠੀ ਨਹੀਂ ਕਰ ਸਕਦਾ ਸੀ।
ਮਹਾਰਾਸ਼ਟਰ 'ਚ ਸਿਆਸੀ ਸੰਕਟ ਦਾ ਮਾਹੌਲ ਰਾਹੁਲ ਬੋਲੇ- ਅਸੀਂ ਸਿਰਫ ਸਮਰਥਨ ਦੇ ਰਹੇ, ਡਿਸੀਜਨ ਮੇਕਰ ਨਹੀਂ
NEXT STORY