ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਤੋਂ ਬਹੁਤ ਹੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਵਿਕਾਸ ਨਗਰ ਵਿਚ ਭੈਣ ਦੇ ਵਿਆਹ ਦੇ ਇਕ ਦਿਨ ਬਾਅਦ ਛੋਟੇ ਭਰਾ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਦਰਅਸਲ 16 ਸਾਲ ਦਾ ਕਰਨ 11ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਆਪਣੀ ਵੱਡੀ ਭੈਣ ਦੇ ਵਿਆਹ ਵਿਚ ਕੀਤੇ ਗਏ ਹਵਨ ਦੀ ਸਮੱਗਰੀ ਨੂੰ ਜਲ ਪ੍ਰਵਾਹ ਕਰਨ ਲਈ ਨਹਿਰ ਕੰਢੇ ਗਿਆ ਗਿਆ। ਉਸ ਨੇ ਹਵਨ ਸਮੱਗਰੀ ਨਹਿਰ 'ਚ ਜਲ ਪ੍ਰਵਾਹ ਕੀਤੀ। ਉਸ ਤੋਂ ਬਾਅਦ ਮੁੜ ਨਹਿਰ ਵਿਚ ਹੱਥ ਧੋਣ ਲਈ ਗਿਆ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿਚ ਡੁੱਬਦਾ ਚਲਾ ਗਿਆ।
ਉੱਥੇ ਹੀ ਆਪਣੇ ਭਰਾ ਨੂੰ ਡੁੱਬਦਾ ਵੇਖ ਕੇ ਭੈਣ ਨੇ ਕਰਨ ਨੂੰ ਬਚਾਉਣ ਲਈ ਖ਼ੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਉਹ ਵੀ ਬਚਾਉਣ 'ਚ ਅਸਫ਼ਲ ਰਹੀ। ਭਰਾ ਨੂੰ ਬਚਾਉਂਦਿਆਂ ਭੈਣ ਵੀ ਨਹਿਰ ਵਿਚ ਡੁੱਬਣ ਲੱਗੀ ਤਾਂ ਨਹਿਰ ਤੋਂ ਕੁਝ ਦੂਰ ਬੈਠੇ ਲੋਕਾਂ ਨੇ ਵੇਖਿਆ ਕਿ ਕੋਈ ਔਰਤ ਨਹਿਰ ਵਿਚ ਡੁੱਬ ਰਹੀ ਹੈ। ਹਫੜਾ-ਦਫੜੀ ਵਿਚ ਲੋਕਾਂ ਨੇ ਛਾਲ ਮਾਰ ਕੇ ਭੈਣ ਨੂੰ ਸੁਰੱਖਿਅਤ ਬਾਹਰ ਕੱਢਿਆ ਪਰ ਕਰਨ ਨੂੰ ਬਚਾਉਣ ਵਿਚ ਨਾਕਾਮ ਰਹੇ। ਜਿਸ ਤੋਂ ਬਾਅਦ ਕਰੀਬ 8 ਵਜੇ ਕਰਨ ਦੀ ਲਾਸ਼ ਬਰਾਮਦ ਹੋਈ। ਉੱਥੇ ਹੀ ਪੁਲਸ ਨੇ ਕਰਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਾਨੀਪਤ ਦੇ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਸੌਂਪ ਦਿੱਤੀ। ਪਰਿਵਾਰ ਨੇ ਦੱਸਿਆ ਕਿ ਕਰਨ ਦੀਆਂ 3 ਭੈਣਾਂ ਅਤੇ ਇਕ ਭਰਾ ਹੈ।
SC ਨੇ ਗੈਰ-ਕਾਨੂੰਨੀ ਰੇਤ ਖਨਨ 'ਤੇ 4 ਸੂਬਿਆਂ ਤੋਂ ਮੰਗਿਆ ਜਵਾਬ, ਜੁਰਮਾਨਾ ਲਗਾਉਣ ਦੀ ਦਿੱਤੀ ਚਿਤਾਵਨੀ
NEXT STORY