ਪਾਊਂਟਾ ਸਾਹਿਬ(ਸਤੀਸ਼)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਿਮਾਚਲ 'ਚ ਹੋਈਆਂ ਤਾਬੜਤੋੜ ਰੈਲੀਆਂ ਦਾ ਜਵਾਬ ਦੇਣ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸਿਰਮੌਰ ਜ਼ਿਲਾ ਦੇ ਪਾਉਂਟਾ ਸਾਹਿਬ ਪਹੁੰਚ ਗਏ ਹਨ। ਜਿੱਥੇ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਹੋਰ ਕਾਰਜਕਾਰਤਾਵਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਰੈਲੀ ਸਥਾਨ 'ਚ ਕਾਫੀ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

ਰੈਲੀ 'ਚ ਸਿਰਮੌਰ ਜ਼ਿਲਾ ਦੀਆਂ ਪੰਜ ਸੀਟਾਂ ਦੇ ਕਾਂਗਰਸੀ ਉਮੀਦਵਾਰ ਵੀ ਮੌਜ਼ੂਦ ਹਨ। ਰੈਲੀ ਸਥਾਨ 'ਚ ਪਹੁੰਚਣ ਤੋਂ ਪਹਿਲਾਂ ਪਾਉਂਟਾ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ। ਉੱਥੇ ਪਾਉਂਟਾ ਸਾਹਿਬ ਨਗਰਪਾਲਿਕਾ ਮੈਦਾਨ 'ਚ ਜਨਸਭਾ ਨੂੰ ਸੰਬੋਧਿਤ ਕਰ ਰਹੇ ਹਨ।
ਰਾਹੁਲ ਗਾਂਧੀ ਦੀਆਂ ਖਾਸ ਗੱਲਾਂ...
- ਦੇਸ਼ 'ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਦਾ ਪ੍ਰਾਂਤ ਹਿਮਾਚਲ ਪ੍ਰਦੇਸ਼-ਰਾਹੁਲ
- ਹਿੰਦੁਸਤਾਨ 'ਚ ਸਵੱਛ ਅਭਿਆਨ 'ਚੋ ਇਕ ਨੰਬਰ 'ਤੇ ਹਿਮਾਚਲ ਪ੍ਰਦੇਸ਼ -ਰਾਹੁਲ
- ਪੀ. ਐੈੱਮ. ਮੋਦੀ 'ਤੇ ਕੱਢੀ ਭੜਾਸ, ਕਿਹਾ ਗੀਤਾ 'ਚ ਲਿਖਿਆ ਹੈ, ਕਿ ਕੰਮ ਕਰੋ ਫਲ ਦੀ ਇੱਛਾ ਨਾ ਕਰੋ।
- ਮੋਦੀ ਜੀ ਅਨੁਸਾਰ, ਫਲ ਸਾਰੇ ਖਾ ਜਾਓ ਅਤੇ ਕੰਮ ਦੀ ਚਿੰਤਾ ਨਾ ਕਰੋ।
- ਸਰਕਾਰੀ ਨੌਕਰੀ ਹਿਮਾਚਲ 'ਚ ਪਿਛਲੇ 5 ਸਾਲਾਂ 'ਚੋਂ 60 ਹਜ਼ਾਰ ਤੋਂ ਜ਼ਿਆਦਾ : ਰਾਹੁਲ
- ਰਾਹੁਲ ਨੇ ਕਿਹਾ, ਹਿਮਾਚਲ 'ਚ ਇਕ ਵੀ ਸਰਕਾਰੀ ਸਕੂਲ ਬੰਦ ਨਹੀਂ ਹੋਇਆ ਅਤੇ ਗੁਜਰਾਤ 'ਚ ਸਾਰੇ ਸਕੂਲ ਬੰਦ।
- ਹਿੰਦੁਸਤਾਨ 'ਚ ਇਕ ਕੰਪਨੀ ਹੈ ਜੋ 50 ਹਜ਼ਾਰ ਨੂੰ ਮਹੀਨੇ 'ਚ 80 ਹਜ਼ਾਰ 'ਚ ਬਦਲ ਸਕਦੀ ਹੈ : ਰਾਹੁਲ
- ਮੋਦੀ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਨ ਤਾਂ ਉਹ ਉਨ੍ਹਾਂ ਦੇ ਮੂੰਹ ਚੋਂ ਅਮਿਤ ਸ਼ਾਹ ਦੇ ਬੇਟੇ ਬਾਰੇ 'ਚ ਕਿਉਂ ਨਹੀਂ ਕੋਈ ਸ਼ਬਦ ਨਹੀਂ ਨਿਕਲਿਆ : ਰਾਹੁਲ
- ਮੋਦੀ ਜੀ ਨੇ ਜ਼ਿੰਦਗੀ 'ਚ ਦੋ ਕੰਮ ਕੀਤੇ, ਪਹਿਲਾਂ ਕੰਮ-8 ਨਵੰਬਰ ਨੂੰ ਮੋਦੀ ਜੀ ਨੇ ਪਿਛਲੇ ਸਾਲ ਨੋਟਬੰਦੀ ਕੀਤੀ : ਰਾਹੁਲ
- ਦੂਜਾ ਕੰਮ— ਮੋਦੀ ਜੀ ਨੇ ਹਿੰਦੁਸਤਾਨ ਦੇ ਸਾਰੇ ਪਾਸੇ ਕਾਲਾ ਧੰਨ ਸਫੇਦ 'ਚ ਬਦਲ ਦਿੱਤਾ, ਗਰੀਬਾਂ ਨੂੰ ਲਾਈਨ 'ਚ ਲਗਾ ਦਿੱਤਾ : ਰਾਹੁਲ
- ਕਾਲੇ ਧੰਨ ਵਾਲੇ ਬੈਂਕ ਪਿੱਛੇ ਸਨ ਅਤੇ ਆਮ ਜਨਤਾ ਬੈਂਕ ਦੇ ਅੱਗੇ ਸੀ : ਰਾਹੁਲ
- ਗੁਜਰਾਤ ਨੂੰ ਮੋਦੀ ਜੀ ਨੇ ਖੋਖਲਾ ਕੀਤਾ : ਰਾਹੁਲ
- ਮੋਦੀ ਜੀ ਆਪਣੇ ਕਿਹਾ ਸੀ ਨਾ ਖਾਵਾਂਗਾ ਨਾ ਖਾਣ ਦੇਵਾਂਗਾ : ਰਾਹੁਲ
ਤਾਮਿਲਨਾਡੂ ਬਾਰਸ਼: ਚੇੱਨਈ ਪੁੱਜੇ ਪੀ.ਐਮ ਮੋਦੀ, ਦਿੱਤਾ ਮਦਦ ਦਾ ਭਰੋਸਾ
NEXT STORY