ਧਰਮਸ਼ਾਲਾ (ਭਾਸ਼ਾ)- ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੈਰਾਗਲਾਈਡਿੰਗ 'ਤੇ ਪਾਬੰਦੀ ਉਦੋਂ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਤੱਕ ਕਿ ਇਹ ਯਕੀਨੀ ਨਹੀਂ ਹੋ ਜਾਂਦਾ ਕਿ ਆਪਰੇਟਰ ਸਾਰੇ ਸੁਰੱਖਿਆ ਮਾਨਕਾਂ ਨੂੰ ਪੂਰਾ ਕਰਦੇ ਹਨ। ਬੀਰ ਬਿਲਿੰਗ ਪੈਰਾਗਲਾਈਡਿੰਗ ਸਾਈਟ 'ਤੇ ਇਕ ਹਾਦਸੇ 'ਚ 2 ਲੋਕਾਂ ਦੀ ਮੌਤ ਤੋਂ ਬਾਅਦ 10 ਮਾਰਚ ਤੋਂ ਪੈਰਾਗਲਾਈਡਿੰਗ 'ਤੇ ਪਾਬੰਦੀ ਲਗੀ ਹੈ।
ਕਾਂਗੜਾ ਦੇ ਡਿਪਟੀ ਕਮਿਸ਼ਨਰ ਨਿਪੁਨ ਜ਼ਿੰਦਲ ਨੇ ਸ਼ਨੀਵਾਰ ਨੂੰ ਕਿਹਾ,''ਕਾਂਗੜਾ 'ਚ ਧਰਮਸ਼ਾਲਾ ਕੋਲ ਬੀਰ ਬਿਲਿੰਗ ਅਤੇ ਇੰਦਰਨਾਗ 'ਚ ਸੁਰੱਖਿਆ ਕਰਮੀਆਂ ਦੀ ਨਿਗਰਾਨੀ 'ਚ ਪੈਰਾਗਲਾਈਡਿੰਗ ਕੀਤੀ ਜਾਵੇਗੀ। ਸੁਰੱਖਿਆ ਕਰਮੀ ਪੈਰਾਗਲਾਈਡਿੰਗ ਲਈ ਪਾਇਲਟ ਦੇ ਰਜਿਸਟਰੇਸ਼ਨ ਸਮੇਤ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕਰਨਗੇ ਅਤੇ ਜ਼ਰੂਰੀ ਦਸਤਾਵੇਜ਼ ਪੂਰੇ ਹੋਣ 'ਤੇ ਹੀ ਪੈਰਾਗਲਾਈਡਿੰਗ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸਾਰੀ ਪ੍ਰਾਸੰਗਿਕ ਜਾਣਕਾਰੀ ਨੂੰ ਇਕ ਰਜਿਸਟਰ 'ਚ ਵੀ ਸੂਚੀਬੱਧ ਕੀਤਾ ਜਾਵੇਗਾ।'' ਜ਼ਿੰਦਲ ਨੇ ਇੱਥੇ ਸੁਰੱਖਿਅਤ ਪੈਰਾਗਲਾਈਡਿੰਗ ਦੇ ਮਾਪਦੰਡ ਤੈਅ ਕਰਨ ਲਈ ਬੁਲਾਈ ਗਈ ਬੈਠਕ 'ਚ ਇਹ ਵੀ ਕਿਹਾ ਕਿ ਧਰਮਸ਼ਾਲਾ ਅਤੇ ਬੀਰ ਬਿਲਿੰਗ 'ਚ ਪੈਰਾਗਲਾਈਡਿੰਗ ਦੀਆਂ ਦਰਾਂ ਸਥਾਨਕ ਤਕਨੀਕੀ ਅਤੇ ਨਿਯਾਮਕ ਕਮੇਟੀਆਂ ਦੇ ਮਾਧਿਅਮ ਨਾਲ ਤੈਅ ਕੀਤੀਆਂ ਗਈਆਂ ਹਨ।
ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਹਰਿਆਣਾ ਦੇ ਲੋਕਾਂ ਤੋਂ ਮੰਗਣੀ ਚਾਹੀਦੀ ਹੈ ਮੁਆਫ਼ੀ : ਮਨੋਹਰ ਖੱਟੜ
NEXT STORY