ਨਵੀਂ ਦਿੱਲੀ : "ਕੱਲ੍ਹ ਭਾਜਪਾ ਦੇ ਕੌਮੀ ਪ੍ਰਧਾਨ ਅੱਗੇ ਇਕ ਸਮਾਗਮ ’ਚ ਮਾਸਟਰ ਤਾਰਾ ਸਿੰਘ, ਅਕਾਲ ਸਹਾਏ ਫ਼ੌਜ ਬਾਰੇ ਤੇ ਹੋਰ ਗੱਲਾਂ ਕਰਦਿਆਂ ਤਰਲੋਚਨ ਸਿੰਘ ਨੇ ਜੋ ਝੂਠ ਬੋਲਿਆ ਹੈ, ਉਹ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਕੋਈ ਬੰਦਾ ਭਰੇ ਇਕੱਠ ’ਚ ਇੰਨਾ ਝੂਠ ਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਹੌਸਲਾ ਕਿਵੇਂ ਕਰ ਸਕਦਾ ਹੈ।" ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ।
ਤਰਲੋਚਨ ਸਿੰਘ ਨੇ ਕਿਹਾ ਕਿ ਵੀਰ ਸਾਵਰਕਰ ਦਾ ਕੇਸ ਮਾਸਟਰ ਤਾਰਾ ਸਿੰਘ ਨੇ ਲੜਿਆ ਸੀ, ਜੋ ਕਿ ਕੋਰਾ ਝੂਠ ਹੈ। ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਤਰਲੋਚਨ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਸਮੇਂ ਦੀਆਂ ਅਖ਼ਬਾਰਾਂ ਤੇ ਤਸਵੀਰਾਂ ਮੌਜੂਦ ਹਨ। ਸਰਨਾ ਨੇ ਕਿਹਾ ਕਿ ਮੈਂ ਤਰਲੋਚਨ ਸਿੰਘ ਨੂੰ ਇਹ ਚੁਣੌਤੀ ਦਿੰਦਾ ਹਾਂ ਕਿ ਉਹ ਇਕ ਵੀ ਅਖ਼ਬਾਰ ਪੇਸ਼ ਕਰਨ, ਜਿਸ ਵਿੱਚ ਸਪੱਸ਼ਟ ਹੋਵੇਂ ਕਿ ਮਾਸਟਰ ਜੀ ਨੇ ਸਾਵਰਕਰ ਦਾ ਕੇਸ ਲੜਿਆ?
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ: ਬਾਂਹ 'ਚ ਰਾਡ ਪਈ ਹੋਣ ਦੇ ਬਾਵਜੂਦ ਕਾਰਗਿਲ ਯੋਧਾ ਨੇ ਹੜ੍ਹ 'ਚ ਫਸੇ 24 ਲੋਕਾਂ ਦੀ ਬਚਾਈ ਜਾਨ
ਦੂਜਾ ਝੂਠ ਤਰਲੋਚਨ ਸਿੰਘ ਨੇ ਦੇਸ਼ ਦੀ ਵੰਡ ਮੌਕੇ ਅਕਾਲੀ ਆਗੂਆਂ ਤੇ ਪੰਥ ਦਰਦੀਆਂ ਵੱਲੋਂ ਸਿੱਖਾਂ ਦੇ ਗੁਰਧਾਮਾਂ ਤੇ ਜਾਨ-ਮਾਲ ਦੀ ਰੱਖਿਆ ਲਈ ਬਣਾਈ ਗਈ ਅਕਾਲ ਸਹਾਏ ਫ਼ੌਜ ਨੂੰ ਜੋ ਆਰਐੱਸਐੱਸ ਨਾਲ ਜੋੜਿਆ ਹੈ, ਉਹ ਵੀ ਨਿਰਾ ਝੂਠ ਹੈ। ਇਹ ਜਥੇਬੰਦੀ ਸਿੱਖਾਂ ਨੇ ਨਿਰੋਲ ਆਪਣੇ ਪੱਧਰ 'ਤੇ ਬਣਾਈ ਸੀ ਤੇ ਇਸ ਨੇ ਆਪਣੇ ਪੱਧਰ 'ਤੇ ਕੰਮ ਕਰਦਿਆਂ ਸਿੱਖਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕੀਤੀ।
ਇਹ ਵੀ ਪੜ੍ਹੋ : ਰਾਜਪਾਲ ਪੁਰੋਹਿਤ ਨੇ ਨਵੀਂ ਖੇਡ ਨੀਤੀ ਤੇ ਪੰਜਾਬ ਬਾਰੇ ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ, ਜਾਣੋ ਕੀ ਕਿਹਾ
ਤੀਜਾ ਝੂਠ ਤਰਲੋਚਨ ਸਿੰਘ ਨੇ ਇਹ ਬੋਲਿਆ ਕਿ ਮਾਸਟਰ ਤਾਰਾ ਸਿੰਘ ਨੂੰ ਸਾਵਰਕਰ ਦੀ ਮਦਦ ਕਰਨ ਦੇ ਕਾਰਨ ਕੇਂਦਰ ਸਰਕਾਰ ਨੇ ਜੇਲ੍ਹ 'ਚ ਸੁੱਟਿਆ, ਜਦੋਂ ਕਿ ਸਾਰੇ ਜਾਣਦੇ ਹਨ ਕਿ ਜਦੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨਾਲ ਵੰਡ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਆਵਾਜ਼ ਉਠਾਉਣੀ ਆਰੰਭ ਕੀਤੀ ਤਾਂ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਦੇ ਬਦਲੇ ਉਨ੍ਹਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਯਾਨ-3: ISRO ਨੇ ਸਾਂਝੀ ਕੀਤੀ ਵੱਡੀ ਅਪਡੇਟ, ਹੁਣ ਤਕ ਚੰਨ 'ਤੇ ਸਲਫ਼ਰ ਸਮੇਤ ਮਿਲੀਆਂ ਇਹ ਚੀਜ਼ਾਂ
NEXT STORY