ਮੁੰਬਈ (ਏਜੰਸੀਆਂ)- ਐਂਟੀਲੀਆ ਮਾਮਲੇ ਵਿਚ ਵੱਧਦੀ ਜਾਂਚ ਦਰਮਿਆਨ ਊਧਵ ਸਰਕਾਰ ਨੇ ਬੁੱਧਵਾਰ ਇਕ ਵੱਡਾ ਫੈਸਲਾ ਲਿਆ। ਮੁੰਬਈ ਪੁਲਸ ਦੇ ਕਮਿਸ਼ਨਰ ਪਰਮਵੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਹੇਮੰਤ ਨਾਗਰਾਲੇ ਨੂੰ ਮੁੰਬਈ ਪੁਲਸ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ। ਪਰਮਵੀਰ ਸਿੰਘ ਨੂੰ ਹੋਮਗਾਰਡ ਵਿਭਾਗ ਵਿਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੇ ਤਬਾਦਲੇ ਨੂੰ ਉਨ੍ਹਾਂ ਦੀ ਡਿਮੋਸ਼ਨ ਅਤੇ ਸਜ਼ਾ ਵਜੋਂ ਵੇਖਿਆ ਜਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਕਰਨਾਟਕ - ਮਸਜਿਦਾਂ 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ 'ਤੇ ਰੋਕ
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ੀਨਾ ਬੋਰਾ ਮਾਮਲੇ ਵਿਚ ਰਾਕੇਸ਼ ਮਾਰੀਆ ਨੂੰ ਮੁੰਬਈ ਪੁਲਸ ਦੇ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਹੋਮ ਗਾਰਡ ਵਿਭਾਗ ਵਿਚ ਭੇਜਿਆ ਸੀ। ਓਧਰ ਕੌਮੀ ਜਾਂਚ ਏਜੰਸੀ (ਏ. ਐੱਨ. ਆਈ.) ਦੇ ਇਸ ਦਾਅਵੇ ਨਾਲ ਨਵਾਂ ਮੋੜ ਆ ਗਿਆ ਹੈ ਕਿ ਇਸ ਮਾਮਲੇ ਵਿਚ ਕੁਝ ਹੋਰ ਲੋਕ ਵੀ ਸ਼ਾਮਲ ਸਨ ਜੋ ਗ੍ਰਿਫਤਾਰ ਕੀਤੇ ਗਏ ਪੁਲਸ ਅਧਿਕਾਰੀ ਸਚਿਨ ਨੂੰ ਪਿੱਛੋਂ ਨਿਰਦੇਸ਼ ਦੇ ਰਹੇ ਸਨ। ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀਆਂ ਦੇ ਨਾਂ ਜਨਤਕ ਨਾ ਕਰਨ ਦੀ ਸ਼ਰਤ 'ਤੇ ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਕੁਝ ਹੋਰ ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਜਲਦੀ ਹੀ ਉਨ੍ਹਾਂ ਕੋਲੋਂ ਵੀ ਪੁੱਛਗਿਛ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ
ਇਸ ਦੌਰਾਨ ਸਚਿਨ ਵਲੋਂ ਵਰਤੀ ਗਈ ਕਾਰ ਦੇ ਸਾਬਕਾ ਮਾਲਕ ਮਹਾਰਾਸ਼ਟਰ ਦੇ ਧੁਲੇ ਜ਼ਿਲੇ ਦੇ ਵਾਸੀ ਸਾਰਾਂਸ਼ ਭਾਸਕਰ ਨੇ ਕਿਹਾ ਕਿ ਉਨ੍ਹਾਂ ਪਿਛਲੇ ਮਹੀਨੇ ਇਕ ਆਨਲਾਈਨ ਪੋਰਟਲ ਰਾਹੀਂ ਕਾਰ ਵੇਚ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਾਰ ਨੂੰ ਖਰੀਦਣ ਵਾਲੇ ਵਿਅਕਤੀ ਨੂੰ ਨਹੀਂ ਜਾਣਦੇ। ਭਾਸਕਰ ਨੇ ਕਿਹਾ ਕਿ ਉਹ ਵਝੇ ਨੂੰ ਵੀ ਨਹੀਂ ਜਾਣਦੇ ਅਤੇ ਮੰਗਲਵਾਰ ਨੂੰ ਹੀ ਉਨ੍ਹਾਂ ਨੇ ਇਸ ਸਬੰਧੀ ਸੁਣਿਆ। ਐੱਨ. ਆਈ. ਏ. ਨੇ ਅਜੇ ਤੱਕ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਪਰ ਜੇ ਜਾਂਚ ਏਜੰਸੀ ਮੇਰੇ ਕੋਲੋਂ ਕੋਈ ਪੁੱਛਗਿੱਛ ਕਰੇਗੀ ਤਾਂ ਮੈਂ ਪੂਰਾ ਸਹਿਯੋਗ ਦਿਆਂਗਾ। ਐੱਨ. ਆਈ. ਏ. ਨੇ ਮੰਗਲਵਾਰ ਕਿਹਾ ਸੀ ਕਿ ਉਸ ਨੇ ਵਝੇ ਵਲੋਂ ਵਰਤੀ ਗਈ ਕਾਰ ਜ਼ਬਤ ਕਰ ਕੇ ਉਸ ਵਿਚੋਂ 5 ਲੱਖ ਰੁਪਏ ਬਰਾਮਦ ਕੀਤੇ ਹਨ। ਨਾਲ ਹੀ ਉਸ ਦੇ ਦਫਤਰ ਦੀ ਤਲਾਸ਼ੀ ਲੈਣ ਦੌਰਾਨ ਕੁਝ ਦਸਤਾਵੇਜ਼ ਵੀ ਮਿਲੇ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਰਨਾਟਕ - ਮਸਜਿਦਾਂ 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ 'ਤੇ ਰੋਕ
NEXT STORY