ਮੁੰਬਈ (ਏਜੰਸੀ)- ਅਦਾਕਾਰਾ ਪਰਿਣੀਤੀ ਚੋਪੜਾ ਨੇ ਅਗਸਤ 2025 ਵਿੱਚ ਪਤੀ ਰਾਘਵ ਚੱਢਾ ਨਾਲ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਬੱਚੇ ਦੇ ਜਨਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੌਰਾਨ, ਪਰਿਣੀਤੀ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦੇਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਪੁੱਤ ਨੇ ਗੋਰਿਆਂ ਦੇ ਦੇਸ਼ 'ਚ ਜਾ ਗੱਡੇ ਝੰਡੇ ! ਚੋਣਾਂ ਜਿੱਤ ਬਣਿਆ ਪਹਿਲਾ ਭਾਰਤੀ ਕੌਂਸਲਰ
ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਵੀ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਰਿਪੋਰਟਾਂ ਅਨੁਸਾਰ, ਪਰਿਣੀਤੀ ਇਸ ਸਮੇਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ ਅਤੇ ਉਨ੍ਹਾਂ ਦੀ ਡਿਲੀਵਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪਰਿਣੀਤੀ ਚੋਪੜਾ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦੀ ਡਿਲੀਵਰੀ ਦੀ ਤਿਆਰੀ ਕਰ ਰਹੇ ਹਨ। ਅਦਾਕਾਰਾ ਦੇ ਪਤੀ ਰਾਘਵ ਚੱਢਾ ਵੀ ਉਨ੍ਹਾਂ ਨਾਲ ਮੌਜੂਦ ਹਨ।
ਇਹ ਵੀ ਪੜ੍ਹੋ: ਸੋਨੇ ਨੇ ਵੱਟੀ 'ਸ਼ੂਟ' ! ਇਕ ਹਫਤੇ 'ਚ 8 ਹਜ਼ਾਰ ਰੁਪਏ ਹੋਇਆ ਮਹਿੰਗਾ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 10 ਗ੍ਰਾਮ GOLD
ਦੋ ਸਾਲ ਪਹਿਲਾਂ ਹੋਇਆ ਸੀ ਵਿਆਹ
ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਵਿਆਹ ਸਤੰਬਰ 2023 ਵਿੱਚ ਉਦੈਪੁਰ ਵਿੱਚ ਹੋਇਆ ਸੀ। ਇਸ ਸ਼ਾਨਦਾਰ ਵਿਆਹ ਵਿੱਚ ਜੋੜੇ ਦੇ ਪਰਿਵਾਰ, ਨਜ਼ਦੀਕੀ ਦੋਸਤ ਅਤੇ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ ਸਨ। ਹੁਣ, ਵਿਆਹ ਤੋਂ 2 ਸਾਲ ਬਾਅਦ, ਪਰਿਣੀਤੀ ਅਤੇ ਰਾਘਵ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪੜਾਅ ਦੀ ਸ਼ੁਰੂਆਤ ਕਰਨ ਵਾਲੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਹਨ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥ, ਨਕਦੀ ਤੇ ਮੋਟਰਸਾਈਕਲਾਂ ਸਣੇ 5 ਨੂੰ ਕੀਤਾ ਗ੍ਰਿਫ਼ਤਾਰ
NEXT STORY