ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 11ਵੇਂ ਦਿਨ ਯਾਨੀ ਸੋਮਵਾਰ ਨੂੰ ਦੋਵੇਂ ਸਦਨਾਂ 'ਚ ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਦੀ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਦਾ ਮੁੱਦਾ ਚੁੱਕਿਆ। ਰਾਜ ਸਭਾ 'ਚ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਕਿਹਾ,''ਪੀ.ਐੱਮ. ਖ਼ਿਲਾਫ਼ ਅਜਿਹੀਆਂ ਗੱਲਾਂ ਕਰਨਾ, ਉਨ੍ਹਾਂ ਦੀ ਮੌਤ ਦੀ ਕਾਮਨਾ ਕਰਨਾ ਸ਼ਰਮਨਾਕ ਹੈ। ਨੱਢਾ ਨੇ ਕਿਹਾ,''ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ ਸੂਈ ਦੇ ਹੋਵੇਗੀ ਸ਼ੂਗਰ ਟੈਸਟ
ਲੋਕ ਸਭਾ 'ਚ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ,''ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ 140 ਕਰੋੜ ਭਾਰਤੀਆਂ ਅਤੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾ ਨੂੰ ਇਸ ਤਰ੍ਹਾਂ ਦੇ ਨਾਅਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ.ਐੱਮ. ਖ਼ਿਲਾਫ਼ ਨਾਅਰੇਬਾਜ਼ੀ ਅਤੇ ਮੁਆਫ਼ੀ ਦੀ ਮੰਗ ਨੂੰ ਲੈ ਕੇ ਦੋਵਾਂ ਸਦਨਾਂ 'ਚ ਜੰਮ ਕੇ ਹੰਗਾਮਾ ਹੋਇਆ। ਦੋਵੇਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਸੀ ਪਰ ਰੌਲੇ ਕਾਰਨ 10 ਮਿੰਟ ਵੀ ਚਰਚਾ ਨਹੀਂ ਹੋ ਸਕੀ ਅਤੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋਈ। ਹਾਲਾਂਕਿ ਲੋਕ ਸਭਾ ਦੀ ਕਾਰਵਾਈ 12 ਵਜੇ ਸ਼ੁਰੂ ਹੁੰਦੇ ਹੀ ਮੁੜ ਹੰਗਾਮਾ ਹੋਣ ਲੱਗਾ, ਜਿਸ ਕਾਰਨ ਕਾਰਵਾਈ 2 ਵਜੇ ਤੱਕ ਮੁੜ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਦੁਪਹਿ 2 ਵਜੇ ਮੁੜ ਸ਼ੁਰੂ ਹੋ ਗਈ। ਇਸ ਦੌਰਾਨ ਵਿਕਸਿਤ ਭਾਰਤ ਸਿੱਖਿਆ ਸੁਪਰਿਨਟੇਨਡੈਂਸ ਬਿੱਲ ਪਾਸ ਹੋ ਗਿਆ ਹੈ। ਇਸ ਤੋਂ ਪਹਿਲੇ ਹਾਇਰ ਐਜ਼ੂਕੇਸ਼ਨ ਕਮਿਸ਼ਨ ਆਫ਼ ਇੰਡੀਆ (ਐੱਚਈਸੀਆਈ) ਬਿੱਲ ਕਿਹਾ ਜਾਂਦਾ ਸੀ ਪਰ ਹੁਣ ਇਸ ਦਾ ਨਾਂ ਬਦਲ ਕੇ ਵਿਕਸਿਤ ਭਾਰਤ ਸਿੱਖਿਆ ਸੁਪਰਿਨਟੇਨਡੈਂਸ ਬਿੱਲ ਕਰ ਦਿੱਤਾ ਗਿਆ ਹੈ।
ਇਹ ਹੈ ਪੂਰਾ ਵਿਵਾਦ
ਪੂਰਾ ਵਿਵਾਦ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਐਤਵਾਰ ਨੂੰ ਕਾਂਗਰਸ ਦੀ 'ਵੋਟ ਚੋਰ ਗੱਦੀ ਛੋੜ' ਰੈਲੀ ਨਾਲ ਜੁੜਿਆ ਹੈ। ਸੋਸ਼ਲ ਮੀਡੀਆ ਰੈਲੀ ਦੇ ਵੀਡੀਓ ਵਾਇਰਲ ਹੋਏ, ਜਿਸ 'ਚ ਕਾਂਗਰਸ ਦੀਆਂ ਮਹਿਲਾ ਨੇਤਾਵਾਂ ਅਤੇ ਸਮਰਥਕਾਂ ਨੇ 'ਮੋਦੀ ਤੇਰੀ ਕਬਰ ਖੁਦੇਗੀ' ਦੇ ਨਾਅਰੇ ਲਗਾਏ ਸਨ। ਨਾਅਰੇ ਲਗਾਉਣ ਵਾਲਿਆਂ 'ਚ ਕਾਂਗਰਸ ਨੇਤਾ ਮੰਜੂ ਲਤਾ ਮੀਣਾ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ! 8 ਕਰੋੜ PF ਖਾਤਾਧਾਰਕਾਂ ਦੀ ਹੋ ਸਕਦੀ ਹੈ ਬੱਲੇ-ਬੱਲੇ
NEXT STORY