ਵੈੱਬ ਡੈਸਕ : ਨੌਕਰੀਪੇਸ਼ਾ ਲੋਕਾਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆ ਸਕਦੀ ਹੈ, ਕਿਉਂਕਿ ਸਰਕਾਰ ਵਿੱਤ ਸਾਲ 2025-26 ਲਈ ਪ੍ਰੋਵੀਡੈਂਟ ਫੰਡ (PF) 'ਤੇ ਮਿਲਣ ਵਾਲੀ ਵਿਆਜ ਦਰ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਜੂਦਾ ਵਿਆਜ ਦਰ 8.25 ਫੀਸਦੀ ਤੋਂ ਵਧਾ ਕੇ 8.75 ਫੀਸਦੀ ਕੀਤੀ ਜਾ ਸਕਦੀ ਹੈ।
ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਸਦਾ ਸਿੱਧਾ ਲਾਭ ਲਗਭਗ 8 ਕਰੋੜ PF ਖਾਤਾਧਾਰਕਾਂ ਨੂੰ ਮਿਲੇਗਾ। ਇਹ ਪ੍ਰਸਤਾਵਿਤ ਬਦਲਾਅ ਮੌਜੂਦਾ ਦਰ ਵਿੱਚ 0.50 ਫੀਸਦੀ ਜਾਂ 50 ਬੇਸਿਸ ਪੁਆਇੰਟ ਦੀ ਵਾਧਾ ਦਰਸਾਉਂਦਾ ਹੈ।
ਕਿੰਨਾ ਹੋਵੇਗਾ ਫਾਇਦਾ
ਵਿਆਜ ਦਰ ਵਧਣ ਨਾਲ PF ਖਾਤਿਆਂ ਵਿੱਚ ਸਾਲਾਨਾ ਜਮ੍ਹਾਂ ਹੋਣ ਵਾਲੀ ਰਕਮ ਵਿੱਚ ਵਾਧਾ ਹੋਵੇਗਾ। ਉਦਾਹਰਨ ਲਈ, ਜੇਕਰ ਕਿਸੇ ਕਰਮਚਾਰੀ ਦੇ PF ਖਾਤੇ ਵਿੱਚ 5 ਲੱਖ ਰੁਪਏ ਜਮ੍ਹਾਂ ਹਨ ਤਾਂ ਮੌਜੂਦਾ ਦਰ 'ਤੇ ਉਸਨੂੰ ਲਗਭਗ 41 ਹਜ਼ਾਰ ਰੁਪਏ ਵਿਆਜ ਮਿਲਦਾ ਹੈ, ਪਰ ਦਰ ਵਧਣ 'ਤੇ ਇਹ ਰਕਮ ਵਧ ਕੇ ਕਰੀਬ 43 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ।
ਕਦੋਂ ਤੋਂ ਲਾਗੂ ਹੋ ਸਕਦੈ ਫੈਸਲਾ?
EPFO ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ (Central Board of Trustees) ਦੀ ਆਉਣ ਵਾਲੀ ਬੈਠਕ ਵਿੱਚ ਵਿਆਜ ਦਰਾਂ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਜਨਵਰੀ ਵਿੱਚ ਇਸ 'ਤੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ। ਇਸ ਮਨਜ਼ੂਰੀ ਤੋਂ ਬਾਅਦ, ਕਰਮਚਾਰੀਆਂ ਦੇ PF ਰਿਟਰਨ ਵਿੱਚ ਚੰਗੀ ਵਾਧਾ ਦੇਖਣ ਨੂੰ ਮਿਲ ਸਕਦੀ ਹੈ।
ਗਲਤ ਖਾਤਿਆਂ 'ਚ ਕਰ ਦਿੱਤੇ 10-10 ਹਜ਼ਾਰ ਰੁਪਏ ਟ੍ਰਾਂਸਫਰ, ਹੁਣ ਵਾਪਸ ਮੰਗ ਰਹੀ ਸਰਕਾਰ
NEXT STORY