ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਮੈਂਬਰਾਂ ਨੂੰ ਨਿਯਮ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਅਤੇ ਸਦਨ 'ਚ ਬੈਜ ਆਦਿ ਲਗਾ ਕੇ ਨਹੀਂ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦੀ ਇਸ ਅਪੀਲ ਨੂੰ ਕਾਂਗਰਸ ਦੇ ਕੁਝ ਮੈਂਬਰਾਂ ਵਲੋਂ ਕਾਲੇ ਰੰਗ ਦੀ ਜੈਕੇਟ ਪਹਿਨ ਕੇ ਸਦਨ 'ਚ ਆਉਣ ਦੇ ਪਿਛੋਕੜ 'ਚ ਦੇਖਿਆ ਜਾ ਰਿਹਾ ਹੈ, ਜਿਸ ਦੇ ਪਿੱਛੇ 'ਮੋਦੀ ਅਡਾਨੀ ਇਕ ਹਨ', 'ਅਡਾਨੀ ਸੁਰੱਖਿਅਤ ਹੈ' ਲਿਖਿਆ ਹੋਇਆ ਸੀ। ਇਸ ਤੋਂ ਪਹਿਲਾਂ ਕਾਂਗਰਸ ਸਮੇਤ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਘਟਕ ਦਲਾਂ ਦੇ ਮੈਂਬਰਾਂ ਨੇ ਸੰਸਦ ਦੇ 'ਮਕਰ ਦੁਆਰ' ਕੋਲ ਇਸ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ।
ਸਪੀਕਰ ਬਿਰਲਾ ਨੇ ਕਿਹਾ,''ਮੈਂ ਤੁਹਾਨੂੰ ਸਾਰਿਆਂ ਨੂੰ ਸੰਸਦ ਦੀ ਮਰਿਆਦਾ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।'' ਉਨ੍ਹਾਂ ਕਿਹਾ ਕਿ ਲੋਕ ਸਭਾ ਦੀ ਪ੍ਰਕਿਰਿਆ ਅਤੇ ਕਾਰਜ-ਸੰਚਾਲਨ ਨਿਯਮਾਵਲੀ ਦੇ ਨਿਯਮ-349 ਦੇ ਅਧੀਨ ਕੋਈ ਵੀ ਮੈਂਬਰ ਸਭਾ 'ਚ ਲੈਪਲ ਪਿਨ ਅਤੇ ਬੈਜ (ਰਾਸ਼ਟਰੀ ਝੰਡੇ ਤੋਂ ਇਲਾਵਾ) ਲਗਾ ਕੇ ਨਹੀਂ ਆਉਣਗੇ ਅਤੇ ਪ੍ਰਦਰਸ਼ਿਤ ਨਹੀਂ ਕਰਨਗੇ। ਬਿਰਲਾ ਨੇ ਕਿਹਾ,''ਮੇਰੀ ਤੁਹਾਨੂੰ ਅਪੀਲ ਹੈ ਕਿ ਸੰਸਦ ਦੇ ਨਿਯਮ ਪ੍ਰਕਿਰਿਆਵਾਂ ਦੀ ਪਾਲਣਾ ਕਰੋ। ਤੁਸੀਂ ਸੀਨੀਅਰ ਮੈਂਬਰ ਹੋ। ਅਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਸਦਨ ਦਾ ਮਾਣ ਡਿੱਗੇਗਾ। ਅਜਿਹਾ ਹੋਵੇਗਾ ਤਾਂ ਹਰ ਕੋਈ ਵੱਖ-ਵੱਖ ਤਰ੍ਹਾਂ ਦੇ ਬੈਜ ਲਗਾ ਕੇ ਆਏਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਤਾਰੀਖ਼ ਤੱਕ ਜਮ੍ਹਾ ਕਰਵਾ ਦਿਓ ਬਿਜਲੀ ਦਾ ਬਿੱਲ, ਨਹੀਂ ਤਾਂ ਕੱਟਿਆ ਜਾਵੇਗਾ ਕੁਨੈਕਸ਼ਨ
NEXT STORY