ਪਣਜੀ— ਗੋਆ ਦੇ ਮੁੱਖ ਮੰਤਰ ਮਨੋਹਰ ਪਾਰੀਕਰ ਇਵਾਜ ਲਈ ਬੁੱਧਵਾਰ ਸਵੇਰੇ ਅਮਰੀਕਾ ਲਈ ਰਵਾਨਾ ਹੋਣਗੇ। ਭਾਜਪਾ ਦੇ ਇਕ ਚੋਟੀ ਦੇ ਨੇਤਾ ਨੇ ਇਹ ਜਾਣਕਾਰੀ ਦਿੱਤੀ। 62 ਸਾਲਾਂ ਪਾਰੀਕਰ ਨੂੰ ਬੀਤੇ ਦਿਨ ਜਾਂਚ ਲਈ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਭਾਜਪਾ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਦਾਨੰਦ ਤਾਨਾਵਾੜੇ ਨੇ ਦੱਸਿਆ, ''ਮੁੱਖ ਮੰਤਰੀ ਅੱਗੇ ਦੇ ਇਲਾਜ ਲਈ ਬੁੱਧਵਾਰ ਸਵੇਰੇ ਅਮਰੀਕਾ ਰਵਾਨਾ ਹੋ ਜਾਣਗੇ।'' ਸੂਬਾ ਸਰਕਾਰ ਦੇ ਇਕ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ।
ਪਾਰੀਕਰ ਨੂੰ 15 ਫਰਵਰੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਤੇ 22 ਫਰਵਰੀ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੇ ਉਸੇ ਦਿਨ ਗੋਆ ਜਾ ਕੇ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਪਰ ਉਨ੍ਹਾਂ ਦੀ ਬਿਮਾਰੀ ਕਾਰਨ ਸੈਸ਼ਨ ਸਿਰਫ 4 ਦਿਨ ਹੀ ਚੱਲ ਸਕਿਆ। ਬਾਅਦ 'ਚ ਉਨ੍ਹਾਂ ਨੂੰ ਗੋਆ ਮੈਡੀਕਲ ਕਾਲਜ ਐਂਡ ਹਾਸਪਿਟਲ 'ਚ ਦਾਖਲ ਕਰਵਾਇਆ ਗਿਆ।
ਸ਼੍ਰੀ ਸ਼੍ਰੀ ਰਵੀਸ਼ੰਕਰ ਵਿਰੁੱਧ ਦਰਜ ਹੋਵੇ ਕੇਸ : ਓਵੈਸੀ
NEXT STORY