ਨੈਸ਼ਨਲ ਡੈਸਕ- ਗੁਜਰਾਤ ਸੂਬੇ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਰਾਵਲੀ ਦੇ ਮੋਡਾਸਾ ਇਲਾਕੇ 'ਚ ਮਾਜੁਮ ਪੁਲ 'ਤੇ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਅਚਾਨਕ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਤੇ 40 ਫੁੱਟ ਹੇਠਾਂ ਨਦੀ 'ਚ ਜਾ ਡਿੱਗੀ, ਜਿਸ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ 9 ਅਗਸਤ ਦੀ ਰਾਤ ਨੂੰ ਕਰੀਬ 9.30 ਵਜੇ ਮੋਡਾਸਾ ਸ਼ਹਿਰ ਦੇ ਸਾਮਲਾਜੀ ਬਾਇਪਾਸ ਨੇੜੇ ਵਾਪਰਿਆ, ਜਿਸ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਤੇ ਪਲਾਂ 'ਚ ਚੀਕ-ਚਿਹਾੜਾ ਮਚ ਗਿਆ। ਇਸ ਹਾਦਸੇ ਸਮੇਂ ਕਾਰ 'ਚ ਸਵਾਰ 4 ਨੌਜਵਾਨਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 1 ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਕਾਲ਼' ਬਣੀ ਤੇਜ਼ ਰਫ਼ਤਾਰ 'ਥਾਰ' ! 2 ਲੋਕਾਂ ਨੂੰ ਦਰੜਿਆ, ਗੱਡੀ ਦੇ ਵੀ ਉੱਡੇ ਪਰਖੱਚੇ
ਇਸ ਹਾਦਸੇ ਮਗਰੋਂ ਇਲਾਕੇ 'ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਪੁਲਸ ਨੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 'ਮੈਂ ਮਰਨ ਜਾ ਰਿਹਾਂ...', ਲਾਈਵ ਆ ਕੇ ਮੁੰਡੇ ਨੇ ਚਾਕੂ ਨਾਲ ਵਿੰਨ੍ਹ ਲਈ ਆਪਣੀ ਛਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ATM 'ਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ ! ਜਾਣੋ RBI ਦੀ ਕੀ ਹੈ ਯੋਜਨਾ
NEXT STORY