ਨੈਸ਼ਨਲ ਡੈਸਕ : ਕੋਲਕਾਤਾ ਦੀ ਇਕ ਵਿਸ਼ੇਸ਼ ਅਦਾਲਤ ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਤੇ ਅਰਪਿਤਾ ਮੁਖਰਜੀ ਨੂੰ 3 ਅਗਸਤ ਤੱਕ ਈ.ਡੀ. ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਨਾਲ ਹੀ ਹਰ 48 ਘੰਟਿਆਂ ਬਾਅਦ ਮੈਡੀਕਲ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਨੂੰ ਅੱਜ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈ.ਡੀ. ਨੇ ਅਦਾਲਤ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਵਿੱਤੀ ਹੇਰਾਫੇਰੀ ਲਈ ਘੱਟੋ-ਘੱਟ 12 ਸ਼ੈੱਲ ਕੰਪਨੀਆਂ ਚਲਾ ਰਹੀ ਸੀ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਈ.ਡੀ. ਨੇ ਕਿਹਾ ਕਿ ਪਾਰਥ ਚੈਟਰਜੀ ਨੂੰ ਭੁਵਨੇਸ਼ਵਰ ਜਾਣ ਲਈ ਮਨਾਉਣਾ ਬਹੁਤ ਮੁਸ਼ਕਿਲ ਸੀ। ਚੈਟਰਜੀ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਮੈਂ ਨਹੀਂ ਜਾਵਾਂਗਾ। ਬੜੀ ਮੁਸ਼ਕਿਲ ਨਾਲ ਅਸੀਂ ਕਿਸੇ ਤਰ੍ਹਾਂ ਉਸ ਨੂੰ ਭੁਵਨੇਸ਼ਵਰ ਲੈ ਕੇ ਗਏ। ਈ.ਡੀ. ਨੇ ਪਾਰਥ ਚੈਟਰਜੀ ਦੀ ਏਮਜ਼ ਭੁਵਨੇਸ਼ਵਰ ਮੈਡੀਕਲ ਰਿਪੋਰਟ ਅਦਾਲਤ ਦੇ ਸਾਹਮਣੇ ਪੇਸ਼ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਫਿੱਟ ਅਤੇ ਸਥਿਰ ਹੈ। ਈ.ਡੀ. ਨੇ ਕਿਹਾ ਕਿ ਮੈਡੀਕਲ ਰਿਪੋਰਟ ਵਿੱਚ ਕੁਝ ਵੀ ਗਲਤ ਨਹੀਂ ਹੈ। ਉਹ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਸਰਕਾਰੀ ਹਸਪਤਾਲ 'ਚ ਰਹਿ ਰਿਹਾ ਸੀ। ਉਹ ਫਿੱਟ ਹੈ ਤੇ ਉਸ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ। ਅਰਪਿਤਾ ਮੁਖਰਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਏਜੰਸੀ ਨੇ ਦੱਖਣੀ ਕੋਲਕਾਤਾ ਸਥਿਤ ਉਸ ਦੇ ਘਰ 'ਤੇ ਉਸ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਈ.ਡੀ. ਨੇ ਕਰੋੜਾਂ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ : ਕੈਨੇਡਾ 'ਚ ਕਈ ਥਾਈਂ ਹੋਈ ਗੋਲੀਬਾਰੀ, ਸ਼ੱਕੀ ਹਿਰਾਸਤ 'ਚ : ਪੁਲਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
SC ਨੇ 13 ਵਕੀਲਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ’ਚ ਜੱਜ ਵਜੋਂ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
NEXT STORY