ਵੈੱਬ ਡੈਸਕ- ਅੱਜ ਦੇ ਸਮੇਂ 'ਚ ਹਰ ਭਾਰਤੀ ਨਾਗਰਿਕ ਕੋਲ ਕਈ ਤਰ੍ਹਾਂ ਦੇ ਦਸਤਾਵੇਜ਼ ਹੋਣਾ ਲਾਜ਼ਮੀ ਹੈ, ਕਿਉਂਕਿ ਇਹ ਰੋਜ਼ ਦੇ ਕੰਮਾਂ 'ਚ ਵਰਤੇ ਜਾਂਦੇ ਹਨ। ਭਾਵੇਂ ਗੱਲ ਸਰਕਾਰੀ ਯੋਜਨਾਵਾਂ ਦੀ ਹੋਵੇ, ਸਕੂਲ ‘ਚ ਦਾਖਲੇ ਦੀ, ਪਾਸਪੋਰਟ ਬਣਾਉਣ ਦੀ ਜਾਂ ਵੋਟਰ ਕਾਰਡ ਦੀ। ਪਿਛਲੇ ਕੁਝ ਸਾਲਾਂ 'ਚ ਨਾਗਰਿਕਤਾ ਸਾਬਤ ਕਰਨ ਵਾਲੇ ਦਸਤਾਵੇਜ਼ਾਂ ਨੂੰ ਲੈ ਕੇ ਅਕਸਰ ਵਿਵਾਦ ਅਤੇ ਗੁੰਝਲ ਦੀ ਸਥਿਤੀ ਬਣੀ ਰਹੀ ਹੈ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਕਿਹੜਾ ਦਸਤਾਵੇਜ਼ ਨਾਗਰਿਕਤਾ ਦਾ, ਕਿਹੜਾ ਨਿਵਾਸ ਸਬੂਤ ਹੈ ਅਤੇ ਕਿਹੜਾ ਜਨਮ ਮਿਤੀ ਦਾ ਪ੍ਰਮਾਣ। ਕਈ ਵਾਰ ਲੋਕ ਇੱਕੋ ਦਸਤਾਵੇਜ਼ ਨੂੰ ਹਰ ਥਾਂ ਵਰਤ ਲੈਂਦੇ ਹਨ, ਜਦਕਿ ਹਰ ਕਾਗਜ਼ ਦੀ ਆਪਣੀ ਵੱਖਰੀ ਮਹੱਤਤਾ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ, ਹਰ ਨਾਗਰਿਕ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸ ਕੰਮ ਲਈ ਕਿਹੜਾ ਦਸਤਾਵੇਜ਼ ਮੰਨਿਆ ਜਾਂਦਾ ਹੈ। ਸਹੀ ਦਸਤਾਵੇਜ਼ ਦਾ ਪ੍ਰਯੋਗ ਨਾ ਸਿਰਫ਼ ਕਾਨੂੰਨੀ ਤੌਰ ‘ਤੇ ਮਹੱਤਵਪੂਰਨ ਹੈ, ਬਲਕਿ ਇਸ ਨਾਲ ਸਰਕਾਰੀ ਕਾਰਵਾਈਆਂ ‘ਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਸ ਮਹੀਨੇ ਮਾਲਾਮਾਲ ਹੋਣ ਜਾਣਗੇ ਇਨ੍ਹਾਂ ਰਾਸ਼ੀਆਂ ਵਾਲੇ ਲੋਕ, ਹੋਵੇਗਾ ਪੈਸਾ ਹੀ ਪੈਸਾ!
ਨਾਗਰਿਕਤਾ ਦਾ ਸਬੂਤ
ਭਾਰਤ 'ਚ ਨਾਗਰਿਕਤਾ ਸਾਬਿਤ ਕਰਨ ਲਈ ਸਭ ਤੋਂ ਭਰੋਸੇਯੋਗ ਦਸਤਾਵੇਜ਼ ਪਾਸਪੋਰਟ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਹੁੰਦਾ ਹੈ ਅਤੇ ਇਸ ‘ਤੇ ਨਾਗਰਿਕਤਾ ਦਾ ਜ਼ਿਕਰ ਹੁੰਦਾ ਹੈ। ਇਸ ਤੋਂ ਇਲਾਵਾ, ਜੇ ਕਿਸੇ ਵਿਅਕਤੀ ਦਾ ਜਨਮ ਭਾਰਤ 'ਚ ਹੋਇਆ ਹੈ, ਤਾਂ ਜਨਮ ਪ੍ਰਮਾਣ ਪੱਤਰ (Birth Certificate) ਵੀ ਨਾਗਰਿਕਤਾ ਦਾ ਸਬੂਤ ਮੰਨਿਆ ਜਾ ਸਕਦਾ ਹੈ। ਆਧਾਰ ਕਾਰਡ ਅਤੇ ਪੈਨ ਕਾਰਡ ਪਹਿਚਾਣ ਲਈ ਤਾਂ ਮਹੱਤਵਪੂਰਨ ਹਨ, ਪਰ ਇਨ੍ਹਾਂ ਨੂੰ ਨਾਗਰਿਕਤਾ ਸਬੂਤ ਦੇ ਤੌਰ ‘ਤੇ ਨਹੀਂ ਮੰਨਿਆ ਜਾਂਦਾ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਨਿਵਾਸ ਪ੍ਰਮਾਣ (Address Proof)
ਨਿਵਾਸ ਸਬੂਤ ਲਈ ਸਭ ਤੋਂ ਆਮ ਦਸਤਾਵੇਜ਼ ਆਧਾਰ ਕਾਰਡ ਹੈ। ਇਸ ਤੋਂ ਇਲਾਵਾ ਬਿਜਲੀ, ਪਾਣੀ ਜਾਂ ਟੈਲੀਫ਼ੋਨ ਦਾ ਬਿੱਲ, ਪ੍ਰਾਪਰਟੀ ਟੈਕਸ ਦੀ ਰਸੀਦ ਜਾਂ ਕਿਰਾਏ ਦਾ ਐਗਰੀਮੈਂਟ ਵੀ ਪਤੇ ਦੇ ਸਬੂਤ ਵਜੋਂ ਮੰਨੇ ਜਾਂਦੇ ਹਨ।
ਪਾਸਪੋਰਟ ਅਤੇ ਵੋਟਰ ਆਈਡੀ ਕਾਰਡ ਵਿੱਚ ਦਰਜ ਪਤਾ ਵੀ ਨਿਵਾਸ ਪ੍ਰਮਾਣ ਦੇ ਤੌਰ ‘ਤੇ ਕਬੂਲਿਆ ਜਾਂਦਾ ਹੈ। ਸਰਕਾਰੀ ਜਾਂ ਨਿੱਜੀ ਸੰਸਥਾਵਾਂ ਵੱਲੋਂ ਜਾਰੀ ਕੀਤਾ ਪਤਾ ਪ੍ਰਮਾਣ ਪੱਤਰ (Address Certificate) ਵੀ ਮਾਣਯੋਗ ਹੈ।
ਜਨਮ ਮਿਤੀ ਦਾ ਸਬੂਤ (Date of Birth Proof)
ਜਨਮ ਪ੍ਰਮਾਣ ਪੱਤਰ (Birth Certificate) ਸਭ ਤੋਂ ਭਰੋਸੇਯੋਗ ਦਸਤਾਵੇਜ਼ ਹੈ, ਜੋ ਨਗਰ ਨਿਗਮ ਜਾਂ ਗ੍ਰਾਮ ਪੰਚਾਇਤ ਦੁਆਰਾ ਜਾਰੀ ਕੀਤਾ ਜਾਂਦਾ ਹੈ। ਜੇ ਇਹ ਉਪਲਬਧ ਨਹੀਂ ਹੈ ਤਾਂ ਦਸਵੀ ਜਮਾਤ ਦੀ ਮਾਰਕਸ਼ੀਟ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ (School Leaving Certificate) ਵੀ ਮੰਨੇ ਜਾਂਦੇ ਹਨ।
ਪਾਸਪੋਰਟ ਅਤੇ ਆਧਾਰ ਕਾਰਡ ‘ਤੇ ਦਰਜ ਜਨਮ ਮਿਤੀ ਨੂੰ ਕਈ ਸੰਸਥਾਵਾਂ ਵੱਲੋਂ ਮਾਨਤਾ ਮਿਲਦੀ ਹੈ। ਹਾਲਾਂਕਿ, ਪੈਨ ਕਾਰਡ ‘ਤੇ ਉਮਰ ਜਾਂ ਜਨਮ ਤਰੀਕ ਨਹੀਂ ਹੁੰਦੀ, ਇਸ ਲਈ ਇਸ ਨੂੰ ਜਨਮ ਤਰੀਕ ਦੇ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾਂਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਢ ਲਓ ਮੋਟੀਆਂ-ਮੋਟੀਆਂ ਜੈਕਟਾਂ ! ਪਹਾੜੀ ਖੇਤਰਾਂ 'ਚ ਬਰਫਬਾਰੀ ਮਗਰੋਂ ਮੌਸਮ ਵਿਭਾਗ ਨੇ ਜਾਰੀ ਕੀਤਾ Alert
NEXT STORY