ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਪਿਛਲੇ 3 ਸਾਲਾਂ ਦੌਰਾਨ ਲੱਗਭਗ 2.87 ਲੱਖ ਪਾਸਪੋਰਟ ਨੂੰ ਮਨਜ਼ੂਰੀ ਦਿੱਤੀ ਗਈ। ਜਦਕਿ ਜੰਮੂ-ਕਸ਼ਮੀਰ ਪੁਲਸ ਨੇ 805 ਪਾਸਪੋਰਟ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ। ਕੁੱਲ ਮਿਲਾ ਕੇ ਪਿਛਲੇ 3 ਸਾਲਾਂ 'ਚ ਪੁਲਸ ਵਲੋਂ ਕਲੀਅਰ ਨਾ ਕੀਤੇ ਗਏ ਵੈਰੀਫਿਕੇਸ਼ਨਾਂ ਦੀ ਕੁੱਲ ਗਿਣਤੀ 5,956 ਸੀ।
ਸਰਕਾਰੀ ਅਧਿਕਾਰੀਆਂ ਮੁਤਾਬਕ 2017-18 ਅਤੇ 2018-19 'ਚ ਪਾਸਪੋਰਟ ਜਾਰੀ ਕੀਤੇ ਗਏ 54 ਵਿਅਕਤੀਆਂ ਦੀ ਸਖ਼ਤ ਤਸਦੀਕ ਕੀਤੀ ਗਈ। ਜਿਨ੍ਹਾਂ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਅਤੇ ਬਾਅਦ ਵਿਚ ਅੱਤਵਾਦੀ ਰੈਕਾਂ ਵਿਚ ਸ਼ਾਮਲ ਹੋ ਗਏ। ਇਨ੍ਹਾਂ 'ਚੋਂ 16 ਅਜੇ ਵੀ ਪਾਕਿਸਤਾਨ 'ਚ ਹਨ ਅਤੇ 26 ਜੰਮੂ-ਕਸ਼ਮੀਰ 'ਚ ਫ਼ੌਜ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਅਤੇ 12 ਨੂੰ ਜੰਮੂ-ਕਸ਼ਮੀਰ ਪੁਲਸ ਨੇ ਫੜ ਲਿਆ। ਪਿਛਲੇ ਕੁਝ ਮਹੀਨਿਆਂ ਵਿਚ ਕੁਝ ਬਿਨੈਕਾਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਕਿ ਤਸਦੀਕ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਜਮਾਤ-ਏ-ਇਸਲਾਮੀ ਨਾਲ ਜੁੜੇ ਹੋਏ ਸਨ ਜਾਂ ਕੁਝ ਹੋਰ ਮਾਮਲਿਆਂ 'ਚ ਪਰਿਵਾਰ ਦਾ ਕੋਈ ਮੈਂਬਰ ਅੱਤਵਾਦੀ ਸੀ।
ਕੁਝ ਸਿਆਸੀ ਪਾਰਟੀਆਂ ਨੇ ਹਾਲ ਹੀ ਵਿਚ ਪਾਸਪੋਰਟਾਂ ਦਾ ਮੁੱਦਾ ਉਠਾਇਆ। ਜਦੋਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ 80 ਸਾਲਾ ਮਾਂ ਗੁਲਸ਼ਨ ਨਜ਼ੀਰ ਨੂੰ ਪੁਲਸ ਰਿਪੋਰਟ ਤੋਂ ਬਾਅਦ ਵੀ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਤਿੰਨ ਸਾਲ ਅਤੇ ਦੋ ਪਟੀਸ਼ਨਾਂ ਬਾਅਦ ਅਦਾਲਤ ਵਲੋਂ ਖੇਤਰੀ ਪਾਸਪੋਰਟ ਅਧਿਕਾਰੀ (ਆਰ. ਪੀ. ਓ) ਨੂੰ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਜਾਰੀ ਕੀਤਾ ਗਿਆ।
ਸੁਪਰੀਮ ਕੋਰਟ ਨੇ ਵਿਆਹ ਰੱਦ ਕਰਨ ਦੇ ਮਾਮਲੇ 'ਚ ਸੁਣਾਇਆ ਅਹਿਮ ਫ਼ੈਸਲਾ
NEXT STORY