ਮੁਜੱਫਰਪੁਰ— ਬਿਹਾਰ ਵਿਧਾਨਸਭਾ ਦੇ ਬਜਟ ਸੈਸ਼ਨ 'ਚ ਅੱਜ ਦੁਪਹਿਰ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਦਾ ਜਵਾਬ ਦਿੰਦੇ ਹੋਏ ਸੀ.ਐੈੱਮ. ਨਿਤੀਸ਼ ਕੁਮਾਰ ਅਤੇ ਵਿਰੋਧੀ ਧਿਰ ਨੇਤਾ ਦੇ ਵਿਚਕਾਰ ਖੂਬ ਬਹਿਸ ਹੋਈ। ਤੇਜਸਵੀ ਯਾਦਵ ਮੁਜੱਫਰਪੁਰ 'ਚ 9 ਬੱਚਿਆਂ ਦੀ ਮੌਤ 'ਤੇ ਸਰਕਾਰ ਨੂੰ ਘੇਰਦੇ ਹੋਏ ਵਿਧਾਨਸਭਾ 'ਚ ਪ੍ਰਸ਼ਨ ਚੁੱਕਿਆ। ਜਿਸ ਦਾ ਜਵਾਬ ਦਿੰਦੇ ਹੋਏ ਸੀ.ਐੱਮ ਨਿਤੀਸ਼ ਕੁਮਾਰ ਨੇ ਜਦੋਂ ਜਵਾਬ ਸ਼ੁਰੂ ਕੀਤਾ ਤਾਂ ਪੂਰਾ ਸਦਨ ਹਾਸਿਆਂ ਠਹਾਕਿਆਂ ਨਾਲ ਗੂੰਜਣ ਲੱਗਾ।
ਦੱਸਣਾ ਚਾਹੁੰਦੇ ਹਾਂ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਵਿਰੋਧੀ ਧਿਰ ਨੇਤਾ ਤੇਜਸਵੀ ਯਾਦਵ ਅੱਜ ਵਿਧਾਨਸਭਾ ਦੇ ਬਜਟ ਸੈਸ਼ਨ 'ਚ ਆਹਮਣੇ-ਸਾਹਮਣੇ ਸਨ। ਮੁਜੱਫਰਪੁਰ ਦੀ ਘਟਨਾ ਨੂੰ ਲੈ ਕੇ ਦੋਵਾਂ ਵਿਚਕਾਰ ਕਾਫੀ ਡਿਬੇਟ ਹੋਈ।
ਸੀ.ਐਮ.ਨਿਤੀਸ਼ ਕੁਮਾਰ ਨੇ ਤੇਜਸਵੀ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਨੂੰ ਬਚਾਉਂਦੇ ਨਹੀਂ ਹਾਂ, ਜੋ ਵੀ ਦੋਸ਼ੀ ਹੋਵੇ ਉਸ ਨੂੰ ਸਜ਼ਾ ਮਿਲਦੀ ਰਹੀ ਹੈ ਅਤੇ ਮਿਲਦੀ ਰਹੇਗੀ ਪਰ ਦੋਸ਼ ਲਗਾਉਣ ਵਾਲਿਆਂ ਨੂੰ ਕੋਈ ਰੋਕ ਨਹੀਂ ਸਕਦਾ। ਲੋਕ ਹਰ 2-2 ਮਿੰਟ 'ਚ ਟਵੀਟ ਕਰਦੇ ਰਹਿੰਦੇ ਹਨ।
ਨਿਤੀਸ਼ ਨੇ ਕਿਹਾ, ''ਅੱਜ ਤੁਸੀਂ ਸੜਕ ਹਾਦਸੇ ਨੂੰ ਲੈ ਕੇ ਹੰਗਾਮਾ ਕਰ ਰਹੇ ਹਨ ਅਤੇ ਤੁਹਾਨੂੰ ਵੀ ਤਾਂ 20 ਮਹੀਨਿਆਂ ਦਾ ਮੌਕਾ ਮਿਲਿਆ। ਕੰਮ ਕਰਨ ਦਾ, ਦੱਸੋ ਕੀ ਕੰਮ ਕੀਤੇ?''
ਤੇਜਸਵੀ ਨੇ ਸੀ.ਐਮ. 'ਤੇ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਕੱਸਦੇ ਹੋਏ ਕਿ ਸ਼ਰਾਬਬੰਦੀ ਦਾ ਕੀ ਹਾਲ ਹੈ। ਬਿਹਾਰ 'ਚ ਦੱਸੋ ਤਾਂ? ਸ਼ਰਾਬਬੰਦੀ 'ਤੇ ਤੁਸੀਂ ਕੀ ਬੋਲੇਗੇ? ਤੁਸੀਂ ਲੋਕਾਂ ਨੇ ਤਾਂ ਪਹਿਲਾਂ ਸ਼ਰਾਬਬੰਦੀ 'ਤੇ ਖੁਦ ਸਾਥ ਦਿੰਦੇ ਅਤੇ ਫਿਰ ਉਸ 'ਤੇ ਖੂਬ ਅਲੋਚਨਾ ਕਰ ਰਹੇ ਹੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰਟਰਡ ਹਵਾਈ ਜਹਾਜ਼ ਦਾ ਬਿੱਲ ਹੋਵੇ ਜਨਤਕ
NEXT STORY