ਨਵੀਂ ਦਿੱਲੀ, (ਇੰਟ.)- ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਮੀਡੀਆ ਦੇ ਸਾਹਮਣੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਿਰਫ ਗ੍ਰਿਫਤਾਰ ਹੀ ਨਹੀਂ ਕੀਤਾ ਜਾਵੇਗਾ, ਸਗੋਂ ਉਨ੍ਹਾਂ ਖਿਲਾਫ ਵੱਡੀ ਸਾਜ਼ਿਸ਼ ਵੀ ਰਚੀ ਜਾ ਰਹੀ ਹੈ।
ਸਖ਼ਤ ਸੁਰੱਖਿਆ ਦਰਮਿਆਨ ਰਾਊਜ ਐਵੇਨਿਊ ਕੋਰਟ ਵਿਚ ਲਿਆਂਦੇ ਗਏ ਸੰਜੇ ਸਿੰਘ ਨੇ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਫਸਾਉਣ ਲਈ ਵੱਡੀ ਸਾਜ਼ਿਸ਼ ਚੱਲ ਰਹੀ ਹੈ। ਸਿਰਫ ਗ੍ਰਿਫਤਾਰੀ ਹੀ ਨਹੀਂ ਸਗੋਂ ਕੇਜਰੀਵਾਲ ਨਾਲ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਨ ਇਹ ਲੋਕ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਕੌਣ ਕੇਜਰੀਵਾਲ ਖਿਲਾਫ ਸਾਜ਼ਿਸ਼ ਰਚ ਰਿਹਾ ਹੈ ਜਾਂ ਕਿਵੇਂ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ। ਕੇਜਰੀਵਾਲ ਦੇ ਨਾਲ ਕਿਹੜੀ ਘਟਨਾ ਵਾਪਰ ਸਕਦੀ ਹੈ ਇਸ ’ਤੇ ਵੀ ਉਨ੍ਹਾਂ ਨੇ ਕੋਈ ਗੱਲ ਨਹੀਂ ਕਹੀ।
ਘਰ 'ਚ ਪਟਾਕੇ ਬਣਾਉਂਦੇ ਸਮੇਂ ਹੋਇਆ ਧਮਾਕਾ, ਹੋਈ ਦਰਦਨਾਕ ਮੌਤ
NEXT STORY