ਊਨਾ (ਸੰਜੀਵ ਦੱਤਾ)– ‘ਲੱਖਾਂ ਤੀਰਥਾਂ ਤੋਂ ਵੱਧ ਕੇ, ਫ਼ਲ ਮਾਂ ਦੇ ਇਕ ਦੀਦਾਰ ਦਾ, ਦੱਸ ਕਿਵੇਂ ਮੈਂ ਉਤਾਰਾਂ ਮਾਏ ਕਰਜ਼ ਤੇਰੇ ਪਿਆਰ ਦਾ’। ਇਹ ਭਾਵਨਾਤਮਕ ਲਾਈਨਾਂ ਉਸ ਸ਼ਖ਼ਸ ਦੀ ਕਲਮ ਨੇ ਲਿਖੀਆਂ ਹਨ, ਜੋ ਕਿਸੇ ਗੰਭੀਰ ਬੀਮਾਰੀ ਕਾਰਨ ਪਿਛਲੇ 28 ਸਾਲਾਂ ਤੋਂ ਕਾਗਜ਼ ਅਤੇ ਪੈੱਨ ਫੜ ਕੇ ਮੰਜੇ 'ਤੇ ਪਿਆ ਹੈ।
ਉਸ ਦੀ ਸੋਚ ਦੇ ਸਾਹਮਣੇ ਅਪੰਗਤਾ ਵੀ ਰੁਕਾਵਟ ਨਹੀਂ ਬਣ ਸਕੀ ਅਤੇ ਉਹ ਦੇਸ਼ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਇਹ ਕਹਾਣੀ ਹੈ ਵਿਧਾਨ ਸਭਾ ਹਲਕੇ ਹਰੋਲੀ ਦੇ ਪਿੰਡ ਸਲੋਹ ਦੇ ਰਹਿਣ ਵਾਲੇ 45 ਸਾਲਾ ਸੁਭਾਸ਼ ਪਾਰਸ ਦੀ। ਸੁਭਾਸ਼ ਪਾਰਸ ਦਾ ਜਨਮ 6 ਫਰਵਰੀ 1977 ਨੂੰ ਮਾਂ ਰਾਮਾਸਰੀ ਅਤੇ ਪਿਤਾ ਪਿਆਰਾ ਲਾਲ ਦੇ ਘਰ ਹੋਇਆ ਸੀ। ਸੁਭਾਸ਼ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ’ਚ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ- ਨਵੀਂ ਤਕਨੀਕ ਦਾ ਕਮਾਲ; 4 ਫੁੱਟ ਉੱਪਰ ਚੁੱਕਿਆ ਗਿਆ 300 ਸਾਲ ਪੁਰਾਣਾ ਸ਼ਿਵ ਮੰਦਰ
ਪੈਂਰ ਦੀ ਉਂਗਲੀ ’ਚ ਹੋਈ ਸਮੱਸਿਆ ਬਣ ਗਈ ਗੰਭੀਰ
7ਵੀਂ ਜਮਾਤ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਪਰ 13 ਸਾਲ ਦੀ ਉਮਰ 'ਚ 8ਵੀਂ ਜਮਾਤ 'ਚ ਪੜ੍ਹਦਿਆਂ ਅਚਾਨਕ ਸੁਭਾਸ਼ ਦੇ ਪੈਰ ਦੇ ਅੰਗੂਠੇ 'ਚ ਕੁਝ ਸਮੱਸਿਆ ਸ਼ੁਰੂ ਹੋ ਗਈ, ਜੋ ਲਗਾਤਾਰ ਵਧਦੀ ਗਈ। 9ਵੀਂ ਜਮਾਤ ’ਚ ਦਾਖ਼ਲਾ ਹੋਇਆ ਤਾਂ ਪੈਰ ਦੀ ਸਮੱਸਿਆ ਵਧਦੀ ਚਲੀ ਗਈ। ਸਮੱਸਿਆ ਲੱਤ ਤੋਂ ਲੈ ਕੇ ਸਰੀਰ ਦੇ ਉਪਰਲੇ ਹਿੱਸੇ ਤੱਕ ਪਹੁੰਚਣੀ ਸ਼ੁਰੂ ਹੋ ਗਈ, ਜਿਸ ਕਾਰਨ ਉਸ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਸਕੂਲ ਛੱਡਣਾ ਪਿਆ। ਸੁਭਾਸ਼ ਪਿਛਲੇ 28 ਸਾਲਾਂ ਤੋਂ ਮੰਜੇ ’ਤੇ ਹੈ। ਹੌਲੀ-ਹੌਲੀ ਉਸ ਦੀ ਸਮੱਸਿਆ ਇਸ ਹੱਦ ਤੱਕ ਵਧ ਗਈ ਕਿ ਉਹ ਨਾ ਤਾਂ ਬੈਠ ਸਕਦਾ ਸੀ ਅਤੇ ਨਾ ਹੀ ਤੁਰ ਸਕਦਾ ਸੀ। ਉਸ ਦਾ ਖਾਣਾ-ਪੀਣਾ ਵੀ ਮੰਜੇ 'ਤੇ ਹੀ ਹੁੰਦਾ ਹੈ।
ਇਹ ਵੀ ਪੜ੍ਹੋ- 24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ
ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ’ਚ ਛਪੇ ਹਨ ਲੇਖ
ਸੁਭਾਸ਼ ਪਾਰਸ ਨੂੰ ਉਨ੍ਹਾਂ ਦੀ ਲੇਖਣੀ ਕਾਰਨ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਪੂਰਥਲਾ ਦੇ ‘ਸਿਰਜਨਾ ਕੇਂਦਰ’ ਅਤੇ ‘ਨਵੀ ਚੇਤਨਾ ਪੰਜਾਬੀ’ ਲੇਖਕ ਮੰਚ ਪੰਜਾਬ ਵੱਲੋਂ ਖੁਦ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਜਦਕਿ ਹੋਰ ਵੀ ਕਈ ਸੰਸਥਾਵਾਂ ਜਲਦ ਹੀ ਉਨ੍ਹਾਂ ਦਾ ਸਨਮਾਨ ਕਰਨ ਜਾ ਰਹੀਆਂ ਹਨ। ਸੁਭਾਸ਼ ਪਾਰਸ ਦੇ ਲੇਖ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ’ਚ ਪੰਜਾਬੀ ’ਚ ਗ਼ਜ਼ਲਾਂ, ਗੀਤ ਆਦਿ ਪ੍ਰਕਾਸ਼ਿਤ ਹੋਏ ਹਨ। ਯੂ.ਕੇ. ਵਿਚ ਉਸ ਦੇ ਪ੍ਰਕਾਸ਼ਿਤ ਲੇਖਾਂ 'ਦਸ ਕੇਹੜੀ ਕਲਾਮ ਨਾਲ ਲਿਖਦਾ ਏ ਰੱਬਾ, ਤੂੰ ਬੰਦਿਆਂ ਦੀ ਤਕਦੀਰਾਂ' ਅਤੇ ‘ਗੀਤ ਕੁਦਰਤ ਤੋਂ ਪੰਜ ਤੱਤ ਲੈ ਕੇ, ਬੁੱਤ ਬੱਚੇ ਦੀ ਘੜਦੀ ਮਾਂ' ਸਮੇਤ ਹੋਰਾਂ ਨੂੰ ਲੋਕਾਂ ਵੱਲੋਂ ਬਹੁਤ ਸਰਾਹਿਆ ਗਿਆ। ਇਸ ਦੇ ਨਾਲ ਹੀ ਸੁਭਾਸ਼ ਵਿਦੇਸ਼ਾਂ ਵਿਚ ਹਫ਼ਤੇ ’ਚ ਦੋ ਵਾਰ ਕਵੀ ਦਰਬਾਰ ਵਿਚ ਵੀ ਆਨਲਾਈਨ ਸ਼ਿਰਕਤ ਕਰਦਾ ਹੈ।
ਇਹ ਵੀ ਪੜ੍ਹੋ- ਪੁਲਾੜ ਤੋਂ ਅਜਿਹਾ ਦਿੱਸਦਾ ਹੈ ਗੁਜਰਾਤ, PM ਮੋਦੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਮਾਪੇ ਸੇਵਾ ਕਰਦੇ ਹਨ
ਪਿਛਲੇ 28 ਸਾਲਾਂ ਤੋਂ ਲਗਾਤਾਰ ਮੰਜੇ 'ਤੇ ਪਏ ਸੁਭਾਸ਼ ਦੀ ਸੇਵਾ ਉਸ ਦੇ ਬਜ਼ੁਰਗ ਮਾਪੇ ਕਰ ਰਹੇ ਹਨ। ਕਈ ਵਾਰ ਆਂਢ-ਗੁਆਂਢ ਦੇ ਰਿਸ਼ਤੇਦਾਰ ਵੀ ਮਦਦ ਦਾ ਹੱਥ ਵਧਾਉਂਦੇ ਹਨ। ਸੁਭਾਸ਼ ਦਾ ਕਹਿਣਾ ਹੈ ਕਿ ਪੁੱਤਰ ਹੋਣ ਦੇ ਨਾਤੇ ਉਸ ਨੂੰ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਸੀ ਪਰ ਉਸ ਦੇ ਹਾਲਾਤ ਇਸ ਦੇ ਉਲਟ ਹਨ।
14 ਸਾਲਾ ਕੁੜੀ ਦਾ ਸਮੂਹਿਕ ਜਬਰ ਜ਼ਿਨਾਹ ਮਗਰੋਂ ਕੀਤਾ ਕਤਲ, ਛੋਟੀ ਭੈਣ ਨੇ ਭੱਜ ਕੇ ਬਚਾਈ ਜਾਨ
NEXT STORY