ਨਵੀਂ ਦਿੱਲੀ- ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਲਈ ਵੋਟਾਂ ਨੂੰ ਲੈ ਕੇ ਸੂਬੇ ’ਚ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੂਜੇ ਪੜਾਅ ਦੀ ਵੋਟਿੰਗ ਲਈ ਭਾਜਪਾ ਦੇ ਪੱਖ ’ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨੇ ਪੁਲਾੜ ਤੋਂ ਲਈਆਂ ਗਈਆਂ ਗੁਜਰਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ- MCD ਚੋਣਾਂ ਤੋਂ ਪਹਿਲਾਂ ਸਿਸੋਦੀਆ ਦਾ ਵੱਡਾ ਬਿਆਨ, ਬੋਲੇ- ਇਸ ਵਾਰ ਲੋਕ ਕੇਜਰੀਵਾਲ ਨੂੰ ਹੀ ਚੁਣਨਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵੱਲੋਂ ਪੁਲਾੜ ਭੇਜੇ ਗਏ EOS-06 ਸੈਟੇਲਾਈਟ ਤੋਂ ਲਈਆਂ ਗਈਆਂ ਗੁਜਰਾਤ ਦੀਆਂ 4 ਤਸਵੀਰਾਂ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ। ਸਾਰੀਆਂ ਤਸਵੀਰਾਂ ਉਸ ਸਮੇਂ ਲਈਆਂ ਗਈਆਂ ਜਦੋਂ 26 ਨਵੰਬਰ 2022 ਨੂੰ ਇਸ ਸੈਟੇਲਾਈਟ ਨੂੰ ਪੁਲਾੜ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ- ਨਵੀਂ ਤਕਨੀਕ ਦਾ ਕਮਾਲ; 4 ਫੁੱਟ ਉੱਪਰ ਚੁੱਕਿਆ ਗਿਆ 300 ਸਾਲ ਪੁਰਾਣਾ ਸ਼ਿਵ ਮੰਦਰ
PM ਮੋਦੀ ਨੇ ਆਖੀ ਇਹ ਗੱਲ
ਤਸਵੀਰਾਂ ’ਚ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਕੀ ਤੁਸੀਂ ਹਾਲ ਹੀ ’ਚ ਲਾਂਚ ਕੀਤੇ ਗਏ EOS-06 ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵੇਖੀਆਂ ਹਨ। ਗੁਜਰਾਤ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਸਪੇਸ ਤਕਨਾਲੋਜੀ ਦੀ ਦੁਨੀਆ ’ਚ ਇਹ ਤਰੱਕੀ ਸਾਨੂੰ ਚੱਕਰਵਾਤਾਂ ਦੀ ਬਿਹਤਰ ਭਵਿੱਖਬਾਣੀ ਕਰਨ ਅਤੇ ਸਾਡੀ ਅਰਥਵਿਵਸਥਾ ਨੂੰ ਹੱਲਾ-ਸ਼ੇਰੀ ਦੇਣ ’ਚ ਮਦਦ ਕਰੇਗੀ।
ਇਹ ਵੀ ਪੜ੍ਹੋ- 24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ
MCD ਚੋਣਾਂ ਤੋਂ ਪਹਿਲਾਂ ਸਿਸੋਦੀਆ ਦਾ ਵੱਡਾ ਬਿਆਨ, ਬੋਲੇ- ਇਸ ਵਾਰ ਲੋਕ ਕੇਜਰੀਵਾਲ ਨੂੰ ਹੀ ਚੁਣਨਗੇ
NEXT STORY