ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਇਕ ਪੈਟਰੋਲ ਪੰਪ ਮਾਲਕ ਨੂੰ ਪਿਛਲੇ 4 ਹਫ਼ਤਿਆਂ ਤੋਂ ਇਕ ਅਣਜਾਣ ਕਾਲਰ ਨੇ ਵਾਰ-ਵਾਰ ਧਮਕਾਇਆ ਅਤੇ 50 ਲੱਖ ਰੁਪਏ ਮੰਗੇ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗਾਣਾ ਪਿੰਡ ਵਾਸੀ ਪੀੜਤ ਵਿਨੋਦ ਕੁਮਾਰ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਇਕ ਅਣਜਾਣ ਵਿਅਕਤੀ ਨੇ ਉਸ ਨੂੰ ਵਟਸਐੱਪ 'ਤੇ ਤਿੰਨ ਵਾਰ ਫੋਨ ਕੀਤਾ ਅਤੇ ਰਕਮ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਕੁਮਾਰ ਨੂੰ ਪਹਿਲੀ ਵਾਰ 24 ਅਤੇ 25 ਮਈ ਨੂੰ ਫੋਨ ਆਇਆ ਸੀ। ਕੁਮਾਰ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ 15 ਜੂਨ ਨੂੰ ਮੁੜ ਤੋਂ ਉਸ ਨੂੰ ਫੋਨ ਆਇਆ, ਜਿਸ ਨੂੰ ਉਸ ਨੂੰ ਮਿਸ ਕਰ ਦਿੱਤਾ। ਜਦੋਂ ਉਸ ਨੇ ਅਗਲੇ ਦਿਨ ਵਾਪਸ ਫੋਨ ਕੀਤਾ ਤਾਂ ਕਾਲਰ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਉਹ ਕਿੱਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ। ਕੁਮਾਰ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਇਸ ਤੋਂ ਬਾਅਦ ਕਾਲਰ ਨੇ ਪੈਸੇ ਮੰਗੇ ਅਤੇ ਭੁਗਤਾਨ ਨਾ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਸ਼ਿਕਾਇਤ ਦਿੱਤੀ। ਪੁਲਸ ਸੁਪਰਡੈਂਟ ਰਾਕੇਸ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਉਣ ਵਾਲੇ ਸਮੇਂ 'ਚ ਅੰਗਰੇਜ਼ੀ ਬੋਲਣ 'ਤੇ ਆਵੇਗੀ ਸ਼ਰਮ', ਅਮਿਤ ਸ਼ਾਹ ਦਾ ਭਾਸ਼ਾ ਵਿਵਾਦ 'ਤੇ ਵੱਡਾ ਬਿਆਨ
NEXT STORY