ਨੈਸ਼ਨਲ ਡੈਸਕ : ਜਵਾਹਰਲਾਲ ਨੇਹਰੂ ਯੂਨੀਵਰਸਿਟੀ (JNU) ਦੇ 32 ਸਾਲਾ ਪੀਐੱਚ.ਡੀ ਵਿਦਿਆਰਥੀ ਦੀ ਅਮਰੀਕਾ ਦੀ ਇੱਕ ਯੂਨੀਵਰਸਿਟੀ 'ਚ ਪੋਸਟਡਾਕਟਰਲ ਨਿਯੁਕਤੀ ਚੁੱਪਚਾਪ ਰੋਕੀ ਜਾ ਚੁੱਕੀ ਹੈ। ਇਸ ਦੇ ਕੁਝ ਹਫ਼ਤੇ ਬਾਅਦ ਹੁਣ ਵਿਦਿਆਰਥੀ ਨੇ ਆਪਣੇ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵਿਵਾਦਤ ਪੋਸਟਾਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਉਸ ਨੇ "All Eyes on Rafah", ਗਾਜ਼ਾ 'ਚ ਨਾਗਰਿਕ ਮੌਤਾਂ ਦੀ ਗਿਣਤੀ ਅਤੇ ਰਾਈਟ-ਵਿੰਗ ਸਰਕਾਰਾਂ ਦੀ ਵਿਰੋਧੀ ਇਕ ਲੇਖ ਵਰਗੀਆਂ ਪੋਸਟਾਂ ਹਟਾ ਦਿੱਤੀਆਂ ਹਨ ਪਰ ਵਿਦਿਆਰਥੀ ਮੰਨਦਾ ਹੈ ਕਿ ਇਹ ਵੀ ਕਾਫੀ ਨਹੀਂ। ਹੁਣ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਖਾਤੇ ਹੀ ਹਟਾਉਣ ਦੇ ਵਿਚਾਰ 'ਚ ਹੈ। ਉਸ ਨੇ ਕਿਹਾ, “ਤੁਸੀਂ ਨਹੀਂ ਜਾਣਦੇ ਕਿ ਉਨ੍ਹਾਂ (ਅਮਰੀਕੀ ਇਮੀਗ੍ਰੇਸ਼ਨ) ਨੂੰ ਕੀ ਚੀਜ਼ ਨਾਰਾਜ਼ ਕਰ ਦੇਵੇ।” ਵਿਦਿਆਰਥੀ ਨੇ ਆਪਣੇ ਫ਼ੋਨ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਐਪ ਵੀ ਹਟਾ ਦਿੱਤੇ ਹਨ। ਇਹ ਸਭ ਕੁਝ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਦੀ ਟਰੰਪ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੀਆਂ ਨਿਯੁਕਤੀਆਂ ਰੋਕ ਦਿੱਤੀਆਂ ਹਨ ਤੇ ਸਮੂਹ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਅਰਜ਼ੀਆਂ ਲਈ ਸੋਸ਼ਲ ਮੀਡੀਆ ਚੈਕਿੰਗ ਲਾਜ਼ਮੀ ਬਣਾਈ ਜਾ ਰਹੀ ਹੈ।
JNU ਦੇ ਰਾਜਨੀਤਿਕ ਸਿਧਾਂਤਾਂ ਦੇ ਐਸੋਸੀਏਟ ਪ੍ਰੋਫੈਸਰ ਅਜੈ ਗੁਡਾਵਰਥੀ ਨੇ ਕਿਹਾ, “ਇਹ ਲਿਬਰਲ ਸੋਚ ਦਾ ਪਤਨ ਹੈ। ਯੂਨੀਵਰਸਿਟੀਆਂ ਕਦੇ ਸਵਤੰਤਰ ਖੇਤਰ ਮੰਨੀਆਂ ਜਾਂਦੀਆਂ ਸਨ ਪਰ ਹੁਣ ਚਾਹੇ ਅਮਰੀਕਾ ਹੋਵੇ, ਤੁਰਕੀ ਜਾਂ ਭਾਰਤ – ਸਰਕਾਰਾਂ ਇਹ ਸੋਚ ਰਹੀਆਂ ਹਨ ਕਿ ਜਦੋਂ ਅਸੀਂ ਤੁਹਾਨੂੰ ਫੰਡ ਕਰ ਰਹੇ ਹਾਂ ਤਾਂ ਅਸੀਂ ਉਨ੍ਹਾਂ ਵਿਚਾਰਾਂ ਨੂੰ ਕਿਉਂ ਸਹਿਣ ਕਰੀਏ ਜੋ ਸਾਡੇ ਵਿਰੁੱਧ ਹਨ?” ਸ ਘਟਨਾ ਨੇ ਵਿਦੇਸ਼ 'ਚ ਪੜ੍ਹਾਈ ਦੇ ਸੁਪਨੇ ਦੇਖ ਰਹੇ ਹੋਰ ਭਾਰਤੀ ਵਿਦਿਆਰਥੀਆਂ ਵਿਚ ਵੀ ਚਿੰਤਾ ਵਧਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ ਦੇ ਦੋ ਦਿਨਾਂ ਦੇ ਦੌਰੇ 'ਤੇ PM ਮੋਦੀ, ਰੋਡ ਸ਼ੋਅ ਤੋਂ ਪਹਿਲਾਂ ਆਪ੍ਰੇਸ਼ਨ ਸਿੰਦੂਰ ਦੇ ਰੰਗਾਂ 'ਚ ਰੰਗਿਆ ਪਟਨਾ
NEXT STORY