Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 01, 2026

    10:37:37 AM

  • weather will remain extremely bad in punjab for 5 days

    ਪੰਜਾਬ 'ਚ 5 ਦਿਨ ਮੌਸਮ ਰਹੇਗਾ ਬੇਹੱਦ ਖ਼ਰਾਬ! ਜਾਰੀ...

  • gas cylinders will not be available after august 15

    ਪੰਜਾਬ : 15 ਅਗਸਤ ਤੋਂ ਬਾਅਦ ਨਹੀਂ ਮਿਲਣਗੇ ਗੈਸ...

  • chandigarh 4 youths drowned

    ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਹਰਿਦੁਆਰ ’ਚ ਡੁੱਬਣ...

  • gas cylinder becomes cheaper by more than rs 200

    200 ਰੁਪਏ ਤੋਂ ਵੱਧ ਸਸਤਾ ਹੋਇਆ ਗੈਸ ਸਿਲੰਡਰ, ਮਹੀਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ

BLOG News Punjabi(ਬਲਾਗ)

‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ

  • Edited By Anmol Tagra,
  • Updated: 30 Jul, 2026 07:28 PM
Blog
social media meta
  • Share
    • Facebook
    • Tumblr
    • Linkedin
    • Twitter
  • Comment

ਮੈਟਾ ਪਲੇਟਫਾਰਮਸ ਆਪਣੇ 22 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਗੰਭੀਰ ਕਾਨੂੰਨੀ ਖ਼ਤਰਿਆਂ ’ਚੋਂ ਇਕ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਕੰਪਨੀ ਲਈ ਇਸ ਤੋਂ ਵੀ ਮਾੜੇ ਸਮੇਂ ’ਤੇ ਨਹੀਂ ਆ ਸਕਦਾ ਸੀ, ਕਿਉਂਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਯੁੱਗ ’ਚ ਇਕ ਮੁਸ਼ਕਲ ਅਤੇ ਖ਼ਰਚੀਲੇ ਬਦਲਾਅ ’ਚੋਂ ਲੰਘ ਰਹੀ ਹੈ।

ਮਾਰਚ ’ਚ, ਕੰਪਨੀ ਨੂੰ ਕੈਲੀਫੋਰਨੀਆ ਅਤੇ ਨਿਊ ਮੈਕਸੀਕੋ ਦੇ ਇਤਿਹਾਸਕ ਅਦਾਲਤੀ ਮੁਕੱਦਮਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ’ਚ ਉਸ ’ਤੇ ਆਪਣੇ ਘੱਟ ਉਮਰ ਦੇ ਵਰਤੋਂਕਾਰਾਂ (ਨਾਬਾਲਗਾਂ) ਦੀ ਸੁਰੱਖਿਆ ਦੀ ਤੁਲਨਾ ’ਚ ‘ਗ੍ਰੋਥ’ ਨੂੰ ਪਹਿਲ ਦੇਣ ਦਾ ਦੋਸ਼ ਲਾਇਆ ਗਿਆ ਸੀ। ਵਿਅਕਤੀਆਂ, ਸਕੂਲ ਜ਼ਿਲਿਆਂ ਅਤੇ 40 ਤੋਂ ਵੱਧ ਰਾਜਾਂ ਦੇ ਅਟਾਰਨੀ ਜਨਰਲਾਂ ਵੱਲੋਂ ਦਾਇਰ ਕੀਤੇ ਗਏ ਹਜ਼ਾਰਾਂ ਹੋਰ ਮੁਕੱਦਮੇ ਰਾਜ ਅਤੇ ਸੰਘੀ ਅਦਾਲਤਾਂ ’ਚ ਪੈਂਡਿੰਗ ਹਨ। ਕੁੱਲ ਮਿਲਾ ਕੇ, ਉਹ ਕੰਪਨੀ ਨੂੰ ਅਰਬਾਂ ਡਾਲਰ ਦੇ ਨੁਕਸਾਨ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਠਹਿਰਾ ਸਕਦੇ ਹਨ ਅਤੇ ਉਨ੍ਹਾਂ ਸੰਘੀ ਸੁਰੱਖਿਆ ਉਪਾਵਾਂ ਨੂੰ ਕਮਜ਼ੋਰ ਕਰ ਸਕਦੇ ਹਨ, ਜਿਨ੍ਹਾਂ ਨੇ ਇਤਿਹਾਸਕ ਤੌਰ ’ਤੇ ਇਸ ਨੂੰ ਆਪਣੇ ਪਲੇਟਫਾਰਮ ’ਤੇ ਨੁਕਸਾਨਦੇਹ ਸਮੱਗਰੀ ਲਈ ਜਵਾਬਦੇਹੀ ਤੋਂ ਬਚਾਇਆ ਹੈ।

ਮੈਟਾ ਫਿਲਹਾਲ ਟੇਨੇਸੀ ਦੇ ਅਟਾਰਨੀ ਜਨਰਲ ਵੱਲੋਂ ਕੀਤੇ ਗਏ ਦਾਅਵਿਆਂ ’ਤੇ ਮੁਕੱਦਮੇ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਕਈ ਸੂਬਿਅਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਪਲੇਟਫਾਰਮ ਦੀ ਸੁਰੱਖਿਆ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕੀਤਾ ਹੈ। ਅਗਸਤ ’ਚ, ਮੈਟਾ ਓਕਲੈਂਡ ਦੀ ਇਕ ਫ਼ੈਡਰਲ ਅਦਾਲਤ ’ਚ 4 ਅਟਾਰਨੀ ਜਨਰਲਾਂ ਦੇ ਦਾਅਵਿਆਂ ’ਤੇ ਮੁਕੱਦਮੇ ਦਾ ਸਾਹਮਣਾ ਕਰੇਗੀ। ਉਸ ਮੁਕੱਦਮੇਬਾਜ਼ੀ ’ਚ, ਰਾਜਾਂ ਨੇ 1.4 ਟ੍ਰਿਲੀਅਨ ਡਾਲਰ ਤੱਕ ਦੇ ਨੁਕਸਾਨ ਦੀ ਮੰਗ ਕੀਤੀ ਹੈ; ਇਹ ਰਾਸ਼ੀ ਮੈਟਾ ਦੀ 1.5 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਦੇ ਲੱਗਭਗ ਬਰਾਬਰ ਹੈ। ਮੁਕੱਦਮਿਆਂ ਦੇ ਇਸ ਸਮੂਹ ਦਾ ਇਕ ਹੋਰ ਮੁਕੱਦਮਾ ਆਗਾਮੀ ਫਰਵਰੀ ਲਈ ਨਿਰਧਾਰਤ ਹੈ।

ਹਾਲ ਹੀ ਦੇ ਮੁਕੱਦਮਿਆਂ ਦੇ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਹਨ। ਮਈ ’ਚ, ਮੈਟਾ ਨੇ ਲਾਸ ਏਂਜਲਸ ’ਚ ਯੋਜਨਾਬੱਧ ਮੁਕੱਦਮੇ ਤੋਂ ਪਹਿਲਾਂ ਕੇਂਟਕੀ ਦੇ ਇਕ ਸਕੂਲ ਜ਼ਿਲੇ ਨਾਲ ਸਮਝੌਤਾ ਕਰ ਲਿਆ। ਇਸ ਮਹੀਨੇ ਉਸ ਨੇ ਇਕ ਜਿੱਤ ਦਰਜ ਕੀਤੀ, ਜਦੋਂ ਇਕ ਹੋਰ ਮਾਮਲੇ ’ਚ ਇਕ ਕਿਸ਼ੋਰ ਵਾਦੀ (ਸ਼ਿਕਾਇਤਕਰਤਾ) ਨੇ ਬਿਨਾਂ ਕਿਸੇ ਭੁਗਤਾਨ ਦੇ ਆਪਣਾ ਮੁਕੱਦਮਾ ਵਾਪਸ ਲੈ ਲਿਆ। ਮੈਟਾ ਨੇ ਸਹਿ-ਪ੍ਰਤੀਵਾਦੀਆਂ ਯੂ-ਟਿਊਬ, ਸਨੈਪ ਅਤੇ ਟਿੱਕਟਾਕ ਨਾਲ ਸਮਝੌਤਾ ਕਰਨ ਤੋਂ ਬਾਅਦ ਮੁਕੱਦਮਾ ਵਾਪਸ ਲਿਆ ਸੀ। ਮੈਟਾ ਨੇ ਕਿਹਾ ਕਿ ਉਹ ‘ਬੇਬੁਨਿਆਦ’ ਮੁਕੱਦਮਿਆਂ ਨਾਲ ਲੜਨਾ ਜਾਰੀ ਰੱਖੇਗਾ।

ਮੁਕੱਦਮੇ, ਜਿਨ੍ਹਾਂ ’ਚ ਤਰਕ ਦਿੱਤਾ ਗਿਆ ਹੈ ਕਿ ਸੋਸ਼ਲ ਮੀਡੀਆ ਸੇਵਾਵਾਂ ਇਸ ਤਰ੍ਹਾਂ ਡਿਜ਼ਾਈਨ ਕੀਤੀਆਂ ਗਈਆਂ ਹਨ ਕਿ ਉਹ ਯੂਥ ’ਚ ਮਾਨਸਿਕ ਸਿਹਤ ਸਮੱਸਿਆਵਾਂ ਪੈਦਾ ਕਰਦੀਆਂ ਹਨ, ਆਖ਼ਰਕਾਰ ਸਾਲਾਂ ਤੱਕ ਅਦਾਲਤਾਂ ’ਚ ਰਹਿਣ ਅਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਖਾਰਿਜ ਕਰਵਾਉਣ ਦੇ ਯਤਨਾਂ ਨੂੰ ਪਾਰ ਕਰਨ ਤੋਂ ਬਾਅਦ ਜਿਊਰੀ ਦੇ ਸਾਹਮਣੇ ਪਹੁੰਚ ਰਹੇ ਹਨ।

ਜਦੋਂ ਕਿ ਵਿਅਕਤੀਗਤ-ਸੱਟ ਦੇ ਮੁਕੱਦਮੇ ਸਿਰਫ ਮੁਆਵਜ਼ੇ ਦੀ ਮੰਗ ਕਰਦੇ ਹਨ, ਰਾਜ ਅਤੇ ਸਕੂਲ ਜ਼ਿਲੇ ਦੇ ਮਾਮਲੇ ਅੱਗੇ ਵਧਦੇ ਹਨ ਅਤੇ ਅਦਾਲਤਾਂ ਤੋਂ ਮੈਟਾ ਨੂੰ ਉਨ੍ਹਾਂ ਕੁਝ ਸੁਵਿਧਾਵਾਂ ਅਤੇ ਪ੍ਰਕਿਰਿਆਵਾਂ ਨੂੰ ਬਦਲਣ ਦਾ ਹੁਕਮ ਦੇਣ ਲਈ ਕਹਿੰਦੇ ਹਨ, ਜਿਨ੍ਹਾਂ ਨੇ ਇਸ ਦੇ ਪ੍ਰੋਡਕਟਾਂ ਨੂੰ 3.5 ਅਰਬ ਵਰਤੋਂਕਾਰਾਂ ਨੂੰ ਆਕਰਸ਼ਿਤ ਕਰਨ ਲਈ ਪੂਰੀ ਤਰ੍ਹਾਂ ਆਦੀ ਬਣਾਇਆ ਹੈ। ਐਪਸ ਦੇ ਇਸ ਦੇ ਪਰਿਵਾਰ ’ਚ ਵਰਤੋਂਕਾਰਾਂ ਦਾ ਵਾਧਾ ਪਹਿਲਾਂ ਹੀ ਹੌਲੀ ਹੋ ਗਿਆ ਹੈ, ਅਜਿਹੇ ’ਚ ਉਲਟ ਬਦਲਾਅ ਕੰਪਨੀ ਦੇ ਮੁੱਖ ਕਾਰੋਬਾਰ ਲਈ ਨੁਕਸਾਨਦੇਹ ਹੋ ਸਕਦੇ ਹਨ।

ਮੈਟਾ ਨੇ ਇਹ ਕਹਿੰਦੇ ਹੋਏ ਰਾਜਾਂ ਅਤੇ ਸਕੂਲਾਂ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ ਕਿ ਉਹ ਆਪਣੇ ਪ੍ਰੋਡਕਟਾਂ ਨੂੰ ਸੁਰੱਖਿਅਤ ਬਣਾਉਣਾ ਜਾਰੀ ਰੱਖੇਗਾ, ਜਦਕਿ 1 ਟ੍ਰਿਲੀਅਨ ਡਾਲਰ ਤੋਂ ਵੱਧ ਦੇ ਨੁਕਸਾਨ ਦੇ ਅਨੁਮਾਨ ਨੂੰ ਬੇਤੁਕਾ ਦੱਸਿਆ ਹੈ।

ਮੁਕੱਦਮਿਆਂ ਦਾ ਸਮੂਹਿਕ ਵਿੱਤੀ ਪ੍ਰਭਾਵ ਮਹੱਤਵਪੂਰਨ ਹੋ ਸਕਦਾ ਹੈ। ਕੰਪਨੀ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਕਿ ਨਿਊ ਮੈਕਸੀਕੋ ਦੇ ਮਾਮਲੇ ’ਚ ਇਕੱਲੇ ਮੁਕੱਦਮੇ ਦਾ ਦੂਜਾ ਪੜਾਅ ਖਤਮ ਹੋਣ ’ਤੇ 3.7 ਅਰਬ ਤੱਕ ਦਾ ਨੁਕਸਾਨ ਹੋ ਸਕਦਾ ਹੈ।

ਸਮਾਂ ਮੈਟਾ ਲਈ ਆਦਰਸ਼ ਤੋਂ ਬਹੁਤ ਦੂਰ ਹੈ, ਜੋ ਲੰਮੇ ਸਮੇਂ ਤੱਕ ਸੋਸ਼ਲ-ਨੈੱਟਵਰਕਿੰਗ ਸੇਵਾਵਾਂ ਦੇ ਬਾਜ਼ਾਰ ’ਤੇ ਹਾਵੀ ਰਹਿਣ ਤੋਂ ਬਾਅਦ, ਆਪਣੇ ਕਾਰੋਬਾਰ ਨੂੰ ਇਕ ਅਜਿਹੀ ਦੁਨੀਆ ਦੇ ਅਨੁਕੂਲ ਢਾਲਣ ਦੀ ਦੌੜ ’ਚ ਹੈ, ਜਿੱਥੇ ਏ.ਆਈ. ਤੇਜ਼ੀ ਨਾਲ ਮੁਕਾਬਲੇ ਦਾ ਕੇਂਦਰ ਬਣ ਰਿਹਾ ਹੈ। ਮੈਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਇਸ ਨਵੇਂ ਯੁੱਗ ’ਚ ਸਫ਼ਲਤਾ ‘ਤੈਅ ਨਹੀਂ ਹੈ’।

ਮੈਟਾ ਦੀ ਇਕ ਬੁਲਾਰਨ ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ‘ਆਪਣੇ ਅੱਲ੍ਹੜਾਂ ਲਈ ਸੁਰੱਖਿਅਤ, ਉਮਰ-ਅਨੁਕੂਲ ਅਨੁਭਵ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ।’ ਬੁਲਾਰਨ ਨੇ ਕਿਹਾ, ‘‘ਹਰ ਮਾਮਲਾ ਵੱਖਰਾ ਹੈ ਅਤੇ ਇਕ ਦਾ ਨਤੀਜਾ ਦੂਜੇ ਦਾ ਨਤੀਜਾ ਤੈਅ ਨਹੀਂ ਕਰਦਾ।’’

ਸੋਸ਼ਲ ਮੀਡੀਆ ਕੰਪਨੀਆਂ ਨੂੰ ਲੰਮੇ ਸਮੇਂ ਤੋਂ ਕਾਨੂੰਨੀ ਖ਼ਤਰਿਆਂ ਤੋਂ ਬਚਾਇਆ ਗਿਆ ਹੈ ਕਿਉਂਕਿ ਇਕ ਸੰਘੀ ਕਾਨੂੰਨ, ‘ਕਮਿਊਨੀਕੇਸ਼ਨਜ਼ ਡਿਸੈਂਸੀ ਐਕਟ ਦੀ ਧਾਰਾ 230’, ਉਨ੍ਹਾਂ ਨੂੰ ਉਨ੍ਹਾਂ ਦੇ ਪਲੇਟਫਾਰਮ ’ਤੇ ਵਰਤੋਂਕਾਰਾਂ ਦੀ ਸਮੱਗਰੀ ਦੀ ਜਵਾਬਦੇਹੀ ਤੋਂ ਢਾਲ ਬਣਾਉਂਦਾ ਹੈ। ਹਾਲਾਂਕਿ, ਦੇਸ਼ ਭਰ ਦੇ ਜੱਜ ਕਈ ਮਾਮਲਿਆਂ ਨੂੰ ਸੁਣਵਾਈ ਲਈ ਜਾਣ ਦੀ ਇਜਾਜ਼ਤ ਦੇ ਰਹੇ ਹਨ, ਜੋ ਕਹਿੰਦੇ ਹਨ ਕਿ ਉਨ੍ਹਾਂ ਦੇ ਪ੍ਰੋਡਕਟ ਜਾਣਬੁੱਝ ਕੇ ਲੋਕਾਂ ਨੂੰ ਆਦੀ ਬਣਾਉਣ ਲਈ ਡਿਜ਼ਾਈਨ ਕੀਤੇ ਗਏ ਹਨ।

ਮੈਟਾ ਨੇ ਮੁਕੱਦਮਿਆਂ ਦੇ ਜਵਾਬ ਵਿਚ ਲਗਾਤਾਰ ਗਲਤ ਕੰਮ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਅਦਾਲਤ ’ਚ ਅੱਲ੍ਹੜਾਂ ਦੇ ਖਾਤਿਆਂ ਲਈ ਨਵੀਆਂ ਸੁਰੱਖਿਆ ਸੁਵਿਧਾਵਾਂ ਅਤੇ ਪ੍ਰੋਡਕਟ ਬਦਲਾਅ ਵੱਲ ਇਸ਼ਾਰਾ ਕੀਤਾ ਹੈ, ਜੋ ਉਸ ਨੇ ਪਹਿਲਾਂ ਹੀ ਸਬੂਤ ਦੇ ਰੂਪ ’ਚ ਕੀਤੇ ਹਨ ਕਿ ਇਹ ਗ੍ਰੋਥ ਦੀ ਥਾਂ ਸੁਰੱਖਿਆ ਨੂੰ ਪਹਿਲ ਦੇ ਰਿਹਾ ਹੈ।

ਮੈਟਾ ਨੇ ਕਿਹਾ ਹੈ ਕਿ ਮੁਕੱਦਮੇਬਾਜ਼ੀ ਇਕ ਵਿਆਪਕ ਸਮਾਜਿਕ ਮੁੱਦੇ ਨੂੰ ਠੀਕ ਕਰਨ ਦਾ ਯਤਨ ਕਰ ਰਹੀ ਹੈ, ਜੋ ਜੇਕਰ ਸਫ਼ਲ ਹੁੰਦੀ ਹੈ, ਤਾਂ ਵੀ ਨੌਜਵਾਨਾਂ ਨੂੰ ਹੋਰ ਕਿਸਮਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਨਹੀਂ ਰੋਕੇਗੀ। ਇਸ ਨੇ ਕਿਹਾ ਕਿ ਇਹ ਪੂਰੇ ਉਦਯੋਗ ’ਤੇ ਲਾਗੂ ਹੋਣ ਵਾਲੇ ਸੰਘੀ ਕਾਨੂੰਨ ਨਾਲ ਸਮੱਗਰੀ ਅਤੇ ਡਿਜ਼ਾਈਨ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਨਾ ਪਸੰਦ ਕਰੇਗਾ। ਕੰਪਨੀ ਲਾਸ ਏਂਜਲਸ ਅਤੇ ਨਿਊ ਮੈਕਸੀਕੋ ’ਚ ਫੈਸਲਿਆਂ ਦੇ ਖ਼ਿਲਾਫ਼ ਅਪੀਲ ਕਰਨ ਦੀ ਯੋਜਨਾ ਬਣਾ ਰਹੀ ਹੈ।

ਟੈੱਕ ਗੈਂਟ ਨੇ ਸਮਝੌਤਾ ਕਰਨ ਦੀ ਇੱਛਾ ਦੇ ਸੰਕੇਤ ਦਿੱਤੇ ਹਨ। ਜੂਨ ’ਚ, ਇਸ ਨੇ ਇਕ ਮਾਮਲੇ ਨੂੰ ਸੁਲਝਾ ਲਿਆ ਅਤੇ ਨਿਊ ਮੈਕਸੀਕੋ ’ਚ ਦੂਜੇ ਪੜਾਅ ਦੇ ਹਿੱਸੇ ਵਜੋਂ ਆਪਣੀਆਂ ਕੁਝ ਪਲੇਟਫਾਰਮ ਸੁਵਿਧਾਵਾਂ ਨੂੰ ਬਦਲਣ ਦੀ ਸੰਭਾਵਨਾ ਜਤਾਈ।

ਮੈਟਾ ਦੇ ਮੁੱਖ ਪ੍ਰਾਈਵੇਸੀ ਅਤੇ ਅਨੁਪਾਲਨ ਅਧਿਕਾਰੀ, ਮਿਸ਼ੇਲ ਪ੍ਰੋਟੀ ਨੇ ਗਵਾਹੀ ਦਿੱਤੀ ਕਿ ਕੰਪਨੀ ਰਾਜ ਵੱਲੋਂ ਬੇਨਤੀ ਕੀਤੇ ਗਏ ਬਦਲਾਅ ’ਤੇ ਵਿਚਾਰ ਕਰਨ ਲਈ ਤਿਆਰ ਹੋਵੇਗੀ, ਜਿਨ੍ਹਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਸਾਰੇ ਵਰਤੋਂਕਾਰਾਂ ਨੂੰ ਡਿਫ਼ਾਲਟ ਰੂਪ ’ਚ ਪ੍ਰਾਈਵੇਟ ਬਣਾਉਣਾ ਅਤੇ ਸਕੂਲ ਦੇ ਘੰਟਿਆਂ ਦੌਰਾਨ ਨੋਟੀਫਿਕੇਸ਼ਨਾਂ ਨੂੰ ਬਲਾਕ ਕਰਨਾ ਸ਼ਾਮਲ ਹੈ। ਪ੍ਰੋਟੀ ਨੇ ਗਵਾਹੀ ਦਿੱਤੀ ਕਿ ਕੁਝ ਬੇਨਤੀਆਂ ’ਚ ‘ਸਾਡੇ ਸਾਰੇ ਗਲੋਬਲ ਪ੍ਰੋਡਕਟ ਵਿਕਾਸ ਨੂੰ ਰੋਕਣ ਦੀ ਉੱਚ ਸਮਰੱਥਾ ਸੀ।’

- ਏਰਿਨ ਮੁਲਵੇਨੀ ਅਤੇ ਮੇਘਨ ਬੋਬਰੋਵਸਕੀ

(‘ਡਬਲਯੂ.ਐੱਸ.ਜੇ.’ ਤੋਂ ਧੰਨਵਾਦ ਸਹਿਤ)

  • Meta
  • Social Media

ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ

NEXT STORY

Stories You May Like

  • social media has emerged as a major source of information
    ‘ਸੋਸ਼ਲ ਮੀਡੀਆ’ ਜਾਣਕਾਰੀ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਉੱਭਰਿਆ
  • social media ban
    ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ
  • social media
    ਸੋਸ਼ਲ ਮੀਡੀਆ : ਜੋ ਇਨਸਾਨੀਅਤ ਤੋਂ ਬਿਨਾਂ ਸਰਾਪ ਬਣ ਸਕਦਾ ਹੈ
  • zimbabwe star sikandar raza joins dambulla sixers
    ਜ਼ਿੰਬਾਬਵੇ ਦੇ ਸਟਾਰ ਸਿਕੰਦਰ ਰਜ਼ਾ ਦਾਂਬੁਲਾ ਸਿਕਸਰਸ ਨਾਲ ਜੁੜੇ
  • jammu kashmir muktsar
    65 ਸਾਲਾ ਨਾਨੇ ਨੇ 11 ਸਾਲਾ ਦੋਹਤੀ ਨਾਲ ਮੋਟਰਸਾਈਕਲ 'ਤੇ ਫ਼ਤਿਹ ਕੀਤੇ ਜੰਮੂ-ਕਸ਼ਮੀਰ ਦੇ ਪਹਾੜ
  • shocking video of making soy sauce goes viral
    ਸੋਇਆ ਚਾਪ ਬਣਾਉਣ ਦਾ ਹੈਰਾਨ ਕਰਨ ਵਾਲਾ Video ਵਾਇਰਲ, ਸੋਸ਼ਲ ਮੀਡੀਆ 'ਤੇ ਮਚਿਆ ਹੰਗਾਮਾ
  • pm modi instagram 10 5 crore followers
    ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’
  • vishvas 2026 scheme launched
    EPF ਨਾਲ ਜੁੜੇ ਪੁਰਾਣੇ ਵਿਵਾਦ ਹੁਣ ਹੋਣਗੇ ਖ਼ਤਮ! ਸ਼ੁਰੂ ਹੋਈ ‘ਵਿਸ਼ਵਾਸ 2026’ ਸਕੀਮ
  • big success of jalandhar police
    ਜਲੰਧਰ ਪੁਲਸ ਦੀ ਵੱਡੀ ਸਫਲਤਾ, ਆਟੋ ਸਵਾਰ ਔਰਤ ਦਾ ਪਰਸ ਲੁੱਟਣ ਵਾਲੇ 2 ਸਕੇ ਭਰਾ...
  • work to implement intelligent traffic management  in the city
    ਸ਼ਹਿਰ ’ਚ 14 ਕਰੋੜ ਨਾਲ ਸ਼ੁਰੂ ਹੋਇਆ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ...
  • massive fire broke out at a chemical factory
    ਜਲੰਧਰ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਤਿੰਨ ਧਮਾਕਿਆਂ ਨਾਲ ਇਲਾਕੇ...
  • jalandhar bar association takes big action
    ਜਲੰਧਰ ਬਾਰ ਐਸੋਸੀਏਸ਼ਨ ਦਾ ਵੱਡਾ ਐਕਸ਼ਨ, 8 ਵਕੀਲ ਮੈਂਬਰਸ਼ਿਪ ਤੋਂ ਮੁਅੱਤਲ
  • critical 48 hours in punjab thunderstorms and heavy rains alert issue
    ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ,...
  • young man creates a portrait of martyr udham singh using soil jallianwala bagh
    ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ, ਜਲੰਧਰ ਦੇ...
  • congress observes shaheed udham singh  s martyrdom day in jalandhar
    ਕਾਂਗਰਸ ਨੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਨੌਜਵਾਨਾਂ ਨੂੰ ਕੀਤੀ ਅਪੀਲ
  • high alert in punjab
    ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼...
Trending
Ek Nazar
heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

coal miine iincident

ਪਾਕਿਸਤਾਨ 'ਚ ਕੋਲਾ ਖਾਨ 'ਚ ਧਮਾਕਾ ; 34 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ ਜਾਰੀ

mountaineers missing

ਪਾਕਿਸਤਾਨ 'ਚ ਬਰਫ਼ ਖਿਸਕਣ ਤੋਂ ਬਾਅਦ 10 ਲਾਪਤਾ ਪਰਬਤਾਰੋਹੀਆਂ 'ਚੋਂ ਚਾਰ ਦੀਆਂ...

hollywood film grosses rs 72 crore on its first day of release in india

ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72...

agreement signed

ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...

salman khan got injections in his head to look handsome and youthful

ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ

situation in pok

PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ

child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

jassie gill bids adieu to his late mother with heartfelt message

'ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ'; ਜੱਸੀ ਗਿੱਲ ਨੇ...

famous bollywood actor donates rs 1 crore for assam flood victims

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਆਸਾਮ ਹੜ੍ਹ ਪੀੜਤਾਂ ਲਈ ਦਾਨ ਕੀਤੇ 1 ਕਰੋੜ ਰੁਪਏ, CM...

punjabistan will be settled in indias neighbourhood

ਭਾਰਤ ਦੇ ਗੁਆਂਢ 'ਚ ਵਸੇਗਾ 'ਪੰਜਾਬੀਸਤਾਨ', ਬਣ ਸਕਦੈ ਨਵਾਂ ਦੇਸ਼ !

imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • ludhiana satellite city
      ਕਿਉਂ ਨਾ ਲੁਧਿਆਣੇ ਨਾਲ ਲੱਗਦਾ ਨਵਾਂ ਸੈਟੇਲਾਈਟ ਸ਼ਹਿਰ ਵਿਕਸਤ ਹੋਵੇ?
    • cjp fir supreme court
      ਕਾਕਰੋਚ ਦੇ ਵਿਰੁੱਧ ਐੱਫ. ਆਈ. ਆਰ. ਰੱਦ ਹੋਣ ਦੇ ‘ਸੁਪਰੀਮ ਹੁਕਮ’ ਦਾ ਵਿਆਪਕ ਪ੍ਰਭਾਵ
    • gen z protest
      ਲਾਠੀ ਅਤੇ ਲੋਕਤੰਤਰ : ਜਨਰੇਸ਼ਨ ਜ਼ੈੱਡ ਨੇ ਦਿਖਾਇਆ ਰਾਹ
    • tragic deaths due to drowning
      ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
    • bank fraud
      ਲੁਕਵੀਂ ਡਕੈਤੀ : ਕਿਵੇਂ ਬੈਂਕ ਮੁਲਾਜ਼ਮ ਜਮ੍ਹਾਕਰਤਾਵਾਂ ਨਾਲ ਕਰਦੇ ਹਨ ਧੋਖਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +