ਹਰਿਦੁਆਰ— ਯੂ.ਪੀ ਦੇ ਸੈਫਈ ਤੋਂ ਹਰਿਦੁਆਰ ਆ ਰਹੀ ਤੀਰਥ ਯਾਤਰੀਆਂ ਦੀ ਬੱਸ ਸੜਕ 'ਤੇ ਪਲਟ ਗਈ। ਹਾਦਸੇ 'ਚ ਇਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 15 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਦਾ ਕਾਰਨ ਐਨ.ਐਚ 'ਚ ਖੱਡ ਦੱਸੀ ਜਾ ਰਹੀ ਹੈ। ਬੱਸ 'ਚ ਸੈਫਈ ਦੇ ਲੋਕ ਸਵਾਰ ਸਨ ਜੋ ਹਰਿਦੁਆਰ 'ਚ ਡੁਬਕੀ ਲਗਾਉਣ ਆ ਰਹੇ ਸਨ। ਅਲਕਨੰਦਾ ਹੋਟਲ ਨੇੜੇ ਇਕ ਖੱਡ 'ਚ ਬੱਸ ਉਛਲ ਗਈ ਅਤੇ ਸੜਕ ਕਿਨਾਰੇ ਪਲਟ ਗਈ। ਇਸ ਦੌਰਾਨ ਮੌਕੇ 'ਤੇ ਹੱਲਚੱਲ ਮਚ ਗਈ। ਆਸਪਾਸ ਮੌਜੂਦ ਲੋਕਾਂ ਅਤੇ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਭਿਜਵਾਇਆ ਗਿਆ ਹੈ। ਹਾਦਸੇ 'ਚ ਵਿਦਿਆਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਦੀ ਚਾਰ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।
ਸਪੇਨ ਅੱਤਵਾਦੀ ਹਮਲੇ 'ਤੇ ਸੁਸ਼ਮਾ ਸਵਰਾਜ ਨੇ ਕਿਹਾ, ਕਿਸੇ ਵੀ ਭਾਰਤੀ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ
NEXT STORY