ਜਲੰਧਰ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਾਫ ਕੀਤਾ ਹੈ ਕਿ ਕਾਂਗਰਸ ਦਾ ਕੋਈ ਵੀ ਲੋਕ ਸਭਾ ਚੋਣਾਂ ਜਿੱਤਣ ਵਾਲਾ ਉਮੀਦਵਾਰ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜਦੋਂ ਇੰਟਰਵਿਊ ਦੌਰਾਨ ਬਾਜਵਾ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਇਹ ਗਾਰੰਟੀ ਦਿੰਦੇ ਹੋਏ ਕਿ ਲੋਕ ਸਭਾ ਚੋਣਾਂ ਜਿੱਤਣ ਵਾਲਾ ਆਗੂ ਅਸਤੀਫਾ ਦੇ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ ਕਿਉਂਕਿ ਰਾਜਾ ਵੜਿੰਗ ਆਪਣਾ ਹਲਕਾ ਗਿੱਦੜਬਾਹਾ ਛੱਡਣ ਲਈ ਤਿਆਰ ਨਹੀਂ ਹਨ, ਖਹਿਰਾ ਭੁਲੱਥ ਛੱਡਣ ਲਈ ਤਿਆਰ ਨਹੀਂ ਹਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਹਲਕਾ ਡੇਰਾ ਬਾਬਾ ਨਾਨਕ ਛੱਡਣ ਲਈ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ਬਰ, 1000 ਮਹੀਨਾ ਦਿੱਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਦੀ ਪਤਨੀ ਦਾ ਵੱਡਾ ਬਿਆਨ
ਇਸ 'ਤੇ ਬਾਜਵਾ ਨੇ ਕਿਹਾ ਕਿ ਇਸ ਦੀ ਉਹ 110 ਫੀਸਦੀ ਗਾਰੰਟੀ ਦਿੰਦੇ ਹਨ ਕਿ ਲੋਕ ਸਭਾ ਚੋਣਾਂ ਜਿੱਤਣ ਵਾਲਾ ਕੋਈ ਵੀ ਆਗੂ ਅਸਤੀਫਾ ਦੇ ਕੇ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਜਿਹੜਾ ਵੀ ਪਾਰਲੀਮੈਂਟ ਗਿਆ ਉਹ ਆਪਣੀ ਮਰਜ਼ੀ ਨਾਲ ਗਿਆ ਹੈ, 2029 ਤੋਂ ਪਹਿਲਾਂ ਕੋਈ ਵੀ ਵਾਪਸ ਨਹੀਂ ਆਵੇਗਾ। ਇਹ ਗੱਲ ਉਹ ਬਿਲਕੁਲ ਸਾਫ ਕਰਦੇ ਹਨ ਕਿ ਜਿਹੜਾ ਪਾਰਲੀਮੈਂਟ ਜਾਵੇਗਾ ਉਸ ਨੂੰ 2029 ਤੋਂ ਪਹਿਲਾਂ ਵਾਪਸ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : CM ਮਾਨ ਨੇ 'ਜਗ ਬਾਣੀ' ਦਾ ਇੰਟਰਵਿਊ ਕੀਤਾ ਟਵੀਟ, ਬਾਜਵਾ ਦੇ ਬਿਆਨ 'ਤੇ ਚੁੱਕੇ ਸਵਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਦਸੂਹਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਪਾਣੀ 'ਚ ਡੁੱਬਣ ਨਾਲ ਮੌਤ
NEXT STORY