ਬੈਂਗਲੁਰੂ (ਭਾਸ਼ਾ)- ਕਰਨਾਟਕ ਦੇ ਬੈਂਗਲੁਰੂ 'ਚ 'ਸਮੋਕ ਪਾਨ' ਖਾਣ ਨਾਲ 12 ਸਾਲਾ ਇਕ ਕੁੜੀ ਦੇ ਪੇਟ 'ਚ ਛੇਕ ਹੋਣ ਕਾਰਨ ਉਸ ਦਾ ਆਪਰੇਸ਼ਨ ਕੀਤਾ ਗਿਆ। ਇੱਥੇ ਦੇ ਨਾਰਾਇਣ ਮਲਟੀਸਪੈਸ਼ਲਿਟੀ ਹਸਪਤਾਲ 'ਚ ਕੁੜੀ ਦਾ ਆਪਰੇਸ਼ਨ ਕੀਤਾ ਗਿਆ। ਹਸਪਤਾਲ ਅਨੁਸਾਰ ਬੈਂਗਲੁਰੂ ਦੇ ਇਕ ਵਿਆਹ ਸਮਾਰੋਹ 'ਚ ਕੁੜੀ ਨੇ 'ਸਮੋਕ ਪਾਨ' ਖਾਧਾ ਸੀ। ਹਸਪਤਾਲ ਨੇ ਮਰੀਜ਼ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ। ਹਸਪਤਾਲ ਨੇ ਇਕ ਬਿਆਨ 'ਚ ਕਿਹਾ ਕਿ ਕੁੜੀ ਦੇ ਪੇਟ 'ਚ ਇਕ ਛੇਕ ਦਾ ਪਤਾ ਲੱਗਾ ਸੀ, ਜਿਸ ਨੂੰ ਅੱਗੇ ਦੀ ਜਟਿਲਤਾਵਾਂ ਨੂੰ ਰੋਕਣ ਲਈ ਐਮਰਜੈਂਸੀ ਸਰਜਰੀ ਦੀ ਲੋੜ ਸੀ।
ਹਸਪਤਾਲ ਨੇ ਕਿਹਾ ਕਿ ਮਰੀਜ਼ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਉਸ ਦੀ ਆਧੁਨਿਕ ਤਕਨੀਕ ਨਾਲ ਸਰਜਰੀ ਕੀਤੀ ਗਈ। ਕੁੜੀ ਦਾ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੁਖੀ ਡਾ. ਵਿਜੇ ਐੱਚ.ਐੱਸ. ਨੇ ਕਿਹਾ ਕਿ 'ਇੰਟ੍ਰਾ-ਆਪ ਓਜੀਡੀ ਸਕੋਪੀ' ਪ੍ਰਕਿਰਿਆ ਰਾਹੀਂ ਸਰਜਰੀ ਕੀਤੀ ਗਈ। ਹਸਪਤਾਲ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਕੁੜੀ ਨੂੰ 2 ਦਿਨ ਆਈ.ਸੀ.ਯੂ. 'ਚ ਰੱਖਿਆ ਗਿਆ ਅਤੇ 6 ਦਿਨ ਬਾਅਦ ਉਸ ਨੂੰ ਘਰ ਜਾਣ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੰਵਿਧਾਨ ਨੂੰ ਬਦਲਣ 'ਤੇ ਤੁਲੀ ਹੋਈ ਹੈ: ਪ੍ਰਿਅੰਕਾ ਵਾਡਰਾ
NEXT STORY